ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੀ ਪੁਲਿਸ ਨੇ ਕਤਲ ਦਾ ਦੋਸ਼ੀ ਕੀਤਾ ਕਾਬੂ - ਮੁਲਜ਼ਮ ਖਿਲਾਫ ਵੱਖ-ਵੱਖ ਧਰਾਵਾਂ
🎬 Watch Now: Feature Video
ਹੁਸ਼ਿਆਰਪੁਰ: ਜ਼ਿਲ੍ਹੇ ਦੇ ਕਸਬਾ ਹਰਿਆਣਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਨ੍ਹਾਂ ਨੇ ਕਤਲ ਦੇ ਦੋਸ਼ੀ ਨੂੰ ਕਾਬੂ ਕਰ ਲਿਆ। ਮਾਮਲੇ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਰਜਨੀਸ਼ ਕੁਮਾਰ ਨਾਂ ਦਾ ਵਿਅਕਤੀ ਆਪਣੀ ਮਾਸੀ ਦੇ ਨਾਲ ਰਿਸ਼ੇਤਾਦਾਰਾਂ ਨੂੰ ਮਿਲਣ ਦੇ ਲਈ ਪਿੰਡ ਬੋਹੜਾ ਜਾ ਰਿਹਾ ਸੀ ਕਿ ਰਸਤੇ ਚ ਹਿਮਾਚਲ ਬਾਰਡਰ ਤੋਂ ਨੇੜੇ ਪਿੱਛੇ ਗੋਲੀ ਚੱਲੀਆਂ ਜਿਸ ਕਾਰਨ ਰਜਨੀਸ਼ ਜ਼ਖਮੀ ਹੋ ਗਿਆ ਜਦਕਿ ਉਸਦੇ ਪਿੱਛੇ ਬੈਠੀ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਮੁਲਜ਼ਮ ਦੀ ਜਦੋਂ ਗੋਲੀਆਂ ਖਤਮ ਹੋ ਗਈਆਂ ਤਾਂ ਉਹ ਹਿਮਾਚਲ ਦੇ ਵੱਲ ਨੂੰ ਭੱਜ ਗਿਆ। ਇਹ ਮਾਮਲਾ ਆਪਸੀ ਰੰਜਿਸ਼ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਉਨ੍ਹਾਂ ਨੇ ਮੁਲਜ਼ਮ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਦਰਜ ਕਰ ਅਦਾਲਤ ਚ ਪੇਸ਼ ਕੀਤਾ ਗਿਆ ਹੈ।
Last Updated : Feb 3, 2023, 8:21 PM IST