ਬਿਊਟੀ ਪਾਲਰ ਦੀ ਦੁਕਾਨ 'ਚੋਂ ਕੀਤੀ ਲੱਖਾਂ ਦੀ ਚੋਰੀ - Beauty parlor shop
🎬 Watch Now: Feature Video
ਤਰਨਤਾਰਨ: ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਅਪਰਾਥਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਦੀਆਂ ਤਾਜ਼ਾ ਤਸਵੀਰਾਂ ਹਲਕਾ ਖਡੂਰ ਸਾਹਿਬ ਦੇ ਪਿੰਡ ਡੇਹਰਾ ਸਾਹਿਬ (Village Dehra Sahib of Halqa Khadoor Sahib) ਸਾਹਮਣੇ ਆਈਆ ਹਨ। ਜਿੱਥੇ ਚੋਰਾਂ ਨੇ ਇੱਕ ਬਿਊਟੀ ਪਾਲਰ ਦੀ ਦੁਕਾਨ (Beauty parlor shop) ਨੂੰ ਨਿਸ਼ਾਨ ਬਣਾਇਆ ਹੈ। ਇਸ ਵਾਰਦਾਤ ਵਿੱਚ 2 ਲੱਖ ਦੇ ਕਰੀਬ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਮੌਕੇ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਚੋਰਾਂ ਦੀਆਂ ਘਟਨਾਵਾਂ ਤੋਂ ਲੋਕਾਂ ਕਾਫ਼ੀ ਪ੍ਰੇਸ਼ਾਨ ਹਨ ਅਤੇ ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਦਾ ਵੀ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਉਨ੍ਹਾਂ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਵੀ ਲਗਾਏ ਹਨ।
Last Updated : Feb 3, 2023, 8:21 PM IST