MGNREGA Labor Movement: ਮਿੰਨੀ ਸਕੱਤਰੇਤ ਸਾਹਮਣੇ ਕੀਤੀ ਭੁੱਖ ਹੜਤਾਲ, ਭੇਜਿਆ ਯਾਦ ਪੱਤਰ - ਕੀਤੀ ਭੁੱਖ ਹੜਤਾਲ
🎬 Watch Now: Feature Video
ਹੁਸ਼ਿਆਰਪੁਰ: ਮਨਰੇਗਾ ਲੇਬਰ ਮੂਵਮੈਂਟ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਸਾਹਮਣੇ ਭੁੱਖ ਹੜਤਾਲ ਕੀਤੀ ਅਤੇ ਚੀਫ਼ ਸਕੱਤਰ ਨੂੰ ਯਾਦ ਪੱਤਰ ਭੇਜਿਆ। ਤੁਹਾਨੂੰ ਦੱਸ ਦਈਏ ਕਿ ਮਨਰੇਗਾ ਲੇਬਰ ਮੂਵਮੈਂਟ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਅਨਿਲ ਕੁਮਾਰ ਦੀ ਅਗਵਾਈ ’ਚ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਦੇ ਸਾਹਮਣੇ ਭੁੱਖ ਹੜਤਾਲ ਕੀਤੀ ਗਈ। ਧੀਮਾਨ ਨੇ ਕਿਹਾ ਕਿ ਮਜ਼ਬੂਤ ਆਰਥਿਕ ਹਾਲਾਤਾਂ ਤੋਂ ਬਿਨਾਂ ਗ਼ਰੀਬਾਂ ਵਿਚ ਆਤਮ-ਵਿਸ਼ਵਾਸ ਨਹੀਂ ਪੈਦਾ ਕੀਤਾ ਜਾ ਸਕਦਾ ਅਤੇ ਗਰੀਬੀ ਮੂਲ ਸੰਵਿਧਾਨਕ ਅਧਿਕਾਰਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਲੋਕਪਾਲ ਦਾ ਦਫ਼ਤਰ ਚਾਲੂ ਕੀਤਾ ਜਾਵੇ, ਮਨਰੇਗਾ ਐਕਟ-2002 ਨੂੰ ਲਾਗੂ ਕੀਤਾ ਜਾਵੇ, ਲੇਬਰ ਐਕਟ-1948 ਅਨੁਸਾਰ ਤੈਅ ਕੀਤੀ ਘੱਟੋ-ਘੱਟ ਉਜਰਤ ਦਿੱਤੀ ਜਾਵੇ, ਮਨਰੇਗਾ ਵਰਕਰਾਂ ਨੂੰ ਬਰਾਬਰ 150 ਦਿਨਾਂ ਦੇ ਹਿਸਾਬ ਨਾਲ ਕੰਮ ਦਿੱਤਾ ਜਾਵੇ, 15 ਦਿਨਾਂ ਤੋਂ ਬਾਅਦ ’ਚ ਦੇਰੀ ਨਾਲ ਉਜਰਤ ਮਿਲਣ ’ਤੇ ਮਜ਼ਦੂਰਾਂ ਨੂੰ ਮਜ਼ਦੂਰੀ ਭੁਗਤਾਨ ਐਕਟ-1936 ਅਨੁਸਾਰ 1500 ਤੋਂ 3000 ਤੱਕ ਮੁਆਵਜ਼ਾ ਦਿੱਤਾ ਜਾਵੇ।
Last Updated : Feb 3, 2023, 8:22 PM IST