ਜਲੰਧਰ 'ਦੇ ਪਿੰਡ ਸੁਮੇਲਪੁਰ ਦੇ ਛੱਪੜ ਚੋਂ ਮਿਲੀ ਦੋ ਬੱਚਿਆਂ ਦੀ ਲਾਸ਼ - ਸਿਵਲ ਹਸਪਤਾਲ ਜਲੰਧਰ
🎬 Watch Now: Feature Video
ਜਲੰਧਰ : ਸ਼ਹਿਰ ਦੇ ਸੁਮੇਲਪੁਰ ਪਿੰਡ 'ਚ ਦੋ ਬੱਚਿਆਂ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਇਸ ਬਾਰੇ ਦੱਸਦੇ ਹੋਏ ਡੀਐਸਪੀ ਐਚਐਸ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਛੱਪੜ 'ਚ ਦੋੋ ਲਾਸ਼ਾਂ ਵੇਖੇ ਜਾਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ। ਪੁਲਿਸ ਨੇ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਛੱਪੜ ਚੋਂ ਬਾਹਰ ਕੱਢਵਾਇਆਂ ਗਈਆਂ। ਡੀਐਸਪੀ ਨੇ ਦੱਸਿਆ ਕਿ ਦੋਹਾਂ ਬੱਚਿਆਂ ਦੀ ਉਮਰ 10 ਤੋਂ 12 ਸਾਲ ਵਿਚਾਲੇ ਹੈ। ਮ੍ਰਿਤਕ ਬੱਚਿਆਂ ਚੋਂ ਇੱਕ ਮੁੰਡਾ ਤੇ ਇੱਕ ਕੁੜੀ ਹੈ। ਫਿਲਹਾਲ ਅਜੇ ਤੱਕ ਮ੍ਰਿਤਕ ਬੱਚਿਆਂ ਦੀ ਕੋਈ ਪਛਾਣ ਨਹੀਂ ਹੋ ਸਕੀ ਹੈ। ਪਿੰਡ ਦੇ ਨੇੜਲੇ ਥਾਣੇ 'ਚ ਬੱਚਿਆਂ ਦੀ ਗੁਮਸ਼ੁਦਗੀ ਸਬੰਧੀ ਕੋਈ ਰਿਪੋਰਟ ਦਰਜ ਨਾ ਹੋਣ ਕਾਰਨ ਕੁੱਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਪੁਲਿਸ ਵੱਲੋਂ ਫਿਲਹਾਲ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਬੱਚਿਆਂ ਦੀ ਮੌਤ ਮਾਮਲੇ ਦੀ ਜਾਂਚ ਜਾਰੀ ਹੈ।