25 ਸਾਲ ਪੁਰਾਣੇ ਮਾਮਲੇ ਦੀ ਜਾਂਚ ਲਈ ਗੁਰਦਾਸਪੁਰ ਪੁੱਜੀ ਵਿਸ਼ੇਸ਼ ਪੁਲਿਸ ਟੀਮ - 25 ਸਾਲਾ ਪੁਰਾਣਾ ਮਾਮਲਾ
🎬 Watch Now: Feature Video
25 ਸਾਲ ਪੁਰਾਣੇ ਇੱਕ ਫ਼ਰਜ਼ੀ ਐਕਨਕਾਉਟਰ ਮਾਮਲੇ ਦੀ ਤਫ਼ਤੀਸ਼ ਲਈ ਪੁਲਿਸ ਦੀ ਵਿਸ਼ੇਸ਼ ਟੀਮ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ 'ਤੇ ਗੁਰਦਾਪੁਰ ਦੇ ਪਿੰਡ ਕਾਲਾ ਅਫ਼ਗਾਨਾ ਵਿਖੇ ਪੁੱਜੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਲਬੀਰ ਕੌਰ ਨੇ ਦੱਸਿਆ ਕਿ ਸਾਲ 1994 'ਚ ਕੁਝ ਲੋਕ ਉਸ ਦੇ ਘਰ ਉਸ ਦੇ ਪਤੀ ਨੂੰ ਸੁਖਪਾਲ ਸਿੰਘ ਨੂੰ ਮਿਲਣ ਆਏ। ਮਿਲਣ ਆਏ ਲੋਕਾਂ 'ਚੋਂ ਕੁੱਝ ਲੋਕ ਪੁਲਿਸ ਦੀ ਵਰਦੀ 'ਚ ਸਨ ਤੇ ਕੁੱਝ ਸਧਾਰਨ ਕੱਪੜੀਆਂ 'ਚ ਸਨ। ਉਸ ਦੇ ਪਤੀ ਸੁਖਪਾਲ ਵੱਲੋਂ ਉਨ੍ਹਾਂ ਅਣਪਛਾਤੇ ਲੋਕਾਂ ਨਾਲ ਜਾਣ 'ਤੇ ਇਨਕਾਰ ਕਰਨ ਤੇ ਉਹ ਉਸ ਨੂੰ ਜਬਰਨ ਆਪਣੇ ਨਾਲ ਗੱਡੀ 'ਚ ਲੈ ਗਏ। ਉਸ ਦਿਨ ਤੋਂ ਅੱਜ ਤੱਕ ਉਸ ਦਾ ਪਤੀ ਲਾਪਤਾ ਹੈ। ਪੀੜਤਾ ਦਲਬੀਰ ਕੌਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ। ਪਿਛਲੇ 25 ਸਾਲਾਂ ਤੋਂ ਇਨਸਾਫ ਹਾਸਲ ਕਰਨ ਲਈ ਉਹ ਇਸ ਕੇਸ ਨੂੰ ਲੜ ਰਹੀ ਹੈ। ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਸਬੰਧ 'ਚ ਉਨ੍ਹਾਂ ਨੇ ਪਿੰਡ ਵਾਸੀਆਂ ਕੋਲੋਂ ਪੁੱਛਗਿੱਛ ਕੀਤੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।