ਮੋਟਰਸਾਈਕਲ ਚੋਰ ਦੋ ਮੋਟਰਸਾਇਕਲਾਂ ਸਮੇਤ ਚੜਿਆ ਪੁਲਿਸ ਅੜਿੱਕੇ - ਦੋ ਮੋਟਰਸਾਈਕਲ ਸਣੇ ਚੋਰ ਕਾਬੂ
🎬 Watch Now: Feature Video
ਸ਼ਹਿਰ ਦੇ ਸਤਨਾਮਪੁਰਾ ਇਲਾਕੇ 'ਚ ਪੁਲਿਸ ਨੇ ਇੱਕ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਦੇ ਦੌਰਾਨ ਚੋਰ ਨੂੰ ਗ੍ਰਿਫ਼ਤਾਰ ਕੀਤਾ। ਇਸ ਬਾਰੇ ਸਤਨਾਮਪੁਰ ਥਾਣਾ ਇੰਚਾਰਜ ਨੇ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰਾਂ ਕੋਲੋਂ ਜਾਣਕਾਰੀ ਮਿਲੀ ਸੀ ਕਿ ਹਰਿੰਦਰ ਸਿੰਘ ਉਰਫ਼ ਨਗੀਨਾ ਨਾਂਅ ਦਾ ਇੱਕ ਵਿਅਕਤੀ ਚੋਰੀ ਦਾ ਮੋਟਰਸਾਈਕਲ ਲੈ ਕੇ ਘੁੰਮ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਸਤਨਾਮਪੁਰਾ ਪੁਲਿਸ ਨੇ ਇੱਕ ਟੀਮ ਦਾ ਗਠਨ ਕਰਕੇ ਨਾਕੇਬੰਦੀ ਦੌਰਾਨ ਉਕਤ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ।ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਰਿਹਾ ਹੋ ਕੇ ਵਾਪਿਸ ਆਇਆ ਹੈ।