ਨੂਰਪੁਰ ਬੇਦੀ ਪੁਲਿਸ ਨੇ ਗੱਡੀ 'ਚੋਂ ਬਰਾਮਦ ਕੀਤੀਆਂ ਨਜਾਇਜ਼ ਸ਼ਰਾਬ ਦੀਆਂ 26 ਪੇਟੀਆਂ - ਸ੍ਰੀ ਆਨੰਦਪੁਰ ਸਾਹਿਬ
🎬 Watch Now: Feature Video
ਸ੍ਰੀ ਆਨੰਦਪੁਰ ਸਾਹਿਬ: ਥਾਣਾ ਨੂਰਪੁਰ ਬੇਦੀ ਪੁਲਿਸ ਨੇ ਇੱਕ ਗੱਡੀ ਵਿੱਚੋਂ 26 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਨਲੋਟੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਗੱਡੀ ਨੰਬਰ ਐਚਪੀ 03 ਸੀ 4400 ਨੂੰ ਰੁੱਕਣ ਦਾ ਇਸ਼ਾਰਾ ਕਰਨ 'ਤੇ ਕਾਰ ਚਾਲਕ ਨੇ ਗੱਡੀ ਭਜਾ ਲਈ। ਉਨ੍ਹਾਂ ਨੇ ਦੱਸਿਆ ਕਿ ਗੱਡੀ ਚਾਲਕ ਕੁੱਝ ਦੂਰੀ 'ਤੇ ਜਾ ਕੇ ਆਪਣੀ ਗੱਡੀ ਛੱਡ ਫਰਾਰ ਹੋ ਗਿਆ। ਪੁਲਿਸ ਨੇ ਗੱਡੀ ਵਿੱਚੋਂ 26 ਪੇਟੀਆਂ ਨਜਾਇਜ਼ ਸ਼ਰਾਬ ਜੋ ਕੇ ਨੈਨਾ ਮਾਰਕਾ ਹੈ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਆਬਾਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ।