ਤਰਨ ਤਾਰਨ: ਲੁਟੇਰਿਆਂ ਨੇ ਏਟੀਐਮ ਨੂੰ ਬਣਾਇਆ ਨਿਸ਼ਾਨਾ, ਲੁੱਟੇ 7 ਲੱਖ 50 ਹਜ਼ਾਰ - ਤਰਨ-ਤਾਰਨ ਵਿਖੇ ਬੈਂਕ 'ਚ ਹੋਈ ਲੁੱਟ
🎬 Watch Now: Feature Video
ਤਰਨ-ਤਾਰਨ ਦੇ ਥਾਣਾ ਸਰਹਾਲੀ ਅਧੀਨ ਪੈਂਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਦਿਨ-ਦਿਹਾੜੇ ਐਕਸਿਸ ਬੈਂਕ 'ਚ ਲੁੱਟ ਹੋਣ ਦੀ ਖ਼ਬਰ ਹੈ। 5 ਲੁੱਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਬੈਂਕ ਚੋਂ 7 ਲੱਖ 50 ਹਜ਼ਾਰ ਰੁਪਏ ਦੀ ਲੁੱਟ ਕੀਤੀ। ਇਹ ਘਟਨਾ ਬਾਅਦ ਦੁਪਿਹਰ ਵਾਪਰੀ। ਇਸ ਬਾਰੇ ਬੈਂਕ ਦੇ ਸੁਰੱਖਿਆ ਗਾਰਡ ਤੇ ਬੈਂਕ ਮੈਨੇਜਰ ਨੇ ਦੱਸਿਆ ਕਿ ਦੁਪਿਹਰ 2 ਵਜੇ ਤੋਂ ਬਾਅਦ ਇੱਕ ਨੌਜਵਾਨ ਗਾਹਕ ਬਣ ਕੇ ਬੈਂਕ 'ਚ ਦਾਖ਼ਲ ਹੋਇਆ ਤੇ ਕੁੱਝ ਸਮੇਂ ਬਾਅਦ ਬਾਕੀ ਦੇ ਹੋਰ ਲੁੱਟੇਰੇ ਬੈਂਕ 'ਚ ਦਾਖਲ ਹੋ ਗਏ। ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਕੈਸ਼ੀਅਰ ਕੋਲੋਂ ਪੈਸਿਆਂ ਦੀ ਮੰਗ ਕੀਤੀ ਅਤੇ ਬੈਂਕ ਕਾਊਂਟਰ 'ਤੇ ਪਏ 7 ਲੱਖ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਬੈਂਕ ਮੈਨੇਜਰ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਬੈਂਕ ਮੈਨੇਜਰ ਨੇ ਦੱਸਿਆ ਕਿ ਬੈਂਕ 'ਚ ਮਹਿਜ਼ ਚਾਰ ਮੁਲਾਜ਼ਮ ਕੰਮ ਕਰਦੇ ਹਨ ਤੇ ਲੁਟੇਰੇ ਬੈਂਕ 'ਚ ਲੱਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਆਪਣੇ ਨਾਲ ਲੈ ਗਏ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਪੀਡੀ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ।