ਨੌਜਵਾਨ ਨੇ ਚੱਲਦੀ ਟ੍ਰੇਨ ਸਾਹਮਣੇ ਔਰਤ ਨੂੰ ਦਿੱਤਾ ਧੱਕਾ, ਦੇਖੋ ਵੀਡੀਓ - ਧੱਕਾ ਦੇਣ ਵਾਲੇ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ
🎬 Watch Now: Feature Video
ਬੈਲਜ਼ੀਅਮ: ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਵਿਅਕਤੀ ਇੱਕ ਔਰਤ ਨੂੰ ਧੱਕਾ ਦਿੰਦਾ ਹੋਇਆ ਨਜਰ ਆ ਰਿਹਾ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਬੈਲਜੀਅਮ ਦੀ ਰਾਜਧਾਨੀ ਬਰੇਸਲੇਸ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਚ ਇੱਕ ਵਿਅਕਤੀ ਮੈਟਰੋ ਸਟੇਸ਼ਨ ਤੇ ਪਲੇਟਫਾਰਮ ਤੇ ਚੱਲ ਰਹੀ ਮੈਟਰੋ ਟ੍ਰੇਨ ਦੇ ਸਾਹਮਣੇ ਟ੍ਰੈਕ ਤੇ ਧੱਕਾ ਦੇ ਦਿੰਦਾ ਹੈ। ਹਾਲਾਂਕਿ ਮੌਕੇ ’ਤੇ ਮੈਟਰੋ ਟ੍ਰੇਨ ਦੇ ਡਰਾਈਵਰ ਨੇ ਐਮਰਜੈਂਸੀ ਬਰੇਕਾਂ ਲਾ ਕੇ ਔਰਤ ਨੂੰ ਬਚਾ ਲਿਆ। ਔਰਤ ਨੂੰ ਧੱਕਾ ਦੇਣ ਵਾਲੇ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ। ਫਿਲਹਾਲ ਇਸ ਘਟਨਾ ਤੋਂ ਬਾਅਦ ਔਰਤ ਅਤੇ ਮੈਟਰੋ ਟਰੇਨ ਦਾ ਡਰਾਈਵਰ ਸਦਮੇ ਚ ਹਨ ਜਿਸ ਕਾਰਨ ਉਨ੍ਹਾਂ ਦਾ ਹਸਪਤਾਲ ਚ ਇਲਾਜ ਕੀਤਾ ਜਾ ਰਿਹਾ ਹੈ।