Holika Dahan 2022: ਹੋਲਿਕਾ ਦਹਨ ਮੌਕੇ ਹਾਜ਼ਰ ਲੋਕ ਹੋਏ ਇਕੱਠੇ - ਹੋਲਿਕਾ ਦਹਨ
🎬 Watch Now: Feature Video
ਬਰਨਾਲਾ: ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਿਉਹਾਰ ਨੂੰ ਮੁੱਖ ਰੱਖਦਿਆਂ ਬਰਨਾਲਾ ਵਿੱਚ ਹੋਲਿਕਾ ਦਹਨ ਵੀ ਕੀਤਾ ਗਿਆ। ਬਰਨਾਲਾ ਦੀਆਂ ਹਿੰਦੂ ਜੱਥੇਬੰਦੀਆਂ ਦੇ ਸਹਿਯੋਗ ਨਾਲ ਹੋਲਿਕਾ ਦਹਨ ਕੀਤਾ ਗਿਆ, ਜਿਸ ਮੌਕੇ ਸੈਂਕੜੇ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਗੱਲਬਾਤ ਕਰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਨੇ ਦੱਸਿਆ ਕਿ ਹੋਲਾ ਦਾ ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ। ਉਹਨਾਂ ਦੱਸਿਆ ਕਿ ਭਗਤ ਪ੍ਰਹਿਲਾਦ ਭਗਵਾਨ ਸ੍ਰੀ ਵਿਸ਼ਨੂੰ ਦੇ ਭਗਤ ਹਨ। ਜਦਕਿ ਉਹਨਾਂ ਦੇ ਪਿਤਾ ਰਾਜਾ ਹਰਨਾਖਸ਼ ਨੂੰ ਉਸਦੀ ਇਸ ਭਗਤੀ ਤੋਂ ਦੁਖੀ ਸੀ ਅਤੇ ਉਸਨੇ ਆਪਣੇ ਪੁੱਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਤਹਿਤ ਹਰਨਾਖਸ਼ ਦੀ ਭੈਣ ਹੋਲਿਕਾ ਜਿਸਨੂੰ ਅੱਗ ਵਿਚ ਨਾ ਆਵਨ ਦਾ ਵਰਦਾਨ ਸੀ, ਆਪਣੀ ਗੋਦ ਵਿੱਚ ਭਗਤ ਪ੍ਰਹਿਲਾਦ ਨੂੰ ਲ਼ੈ ਕੇ ਅੱਗ ਵਿੱਚ ਬੈਠ ਗਈ। ਜਦਕਿ ਇਸ ਘਟਨਾ ਦੌਰਾਨ ਭਗਤ ਪ੍ਰਹਿਲਾਦ ਨੂੰ ਕੁਝ ਨਹੀਂ ਹੋਇਆ, ਜਦਕਿ ਹੋਲਿਕਾ ਦਾ ਅੱਗ ਵਿੱਚ ਦਹਨ ਹੋ ਗਿਆ। ਉਸ ਸਮੇਂ ਤੋਂ ਹੋਲਿਕਾ ਦਹਨ ਕੀਤਾ ਜਾਂਦਾ ਹੈ ਅਤੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
Last Updated : Feb 3, 2023, 8:20 PM IST