ਹੋਲੇ ਮੁਹੱਲੇ ਦੇ ਸਬੰਧ 'ਚ ਹਰਜਿੰਦਰ ਸਿੰਘ ਧਾਮੀ ਨੇ ਮੈਂਬਰ ਸਹਿਬਾਨਾਂ ਨਾਲ ਕੀਤੀ ਮੀਟਿੰਗ - 19 ਮਾਰਚ ਨੂੰ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਕਰਤੱਬ
🎬 Watch Now: Feature Video
ਰੂਪਨਗਰ: ਸਿੱਖ ਪੰਥ ਦੇ ਚੜ੍ਹਦੀ ਕਲਾਂ ਦਾ ਪ੍ਰਤੀਕ ਪ੍ਰਸਿੱਧ 6 ਰੋਜ਼ਾ ਕੌਮੀ ਤਿਉਹਾਰ ਹੋਲਾ ਮੁਹੱਲਾ ਜੋ ਕਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹਿਲਾ ਪੜਾਅ 14 ਮਾਰਚ ਤੋਂ ਆਰੰਭ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ 14 ਮਾਰਚ ਤੋਂ 16 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਤੇ 17 ਮਾਰਚ ਤੋਂ 19 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ। ਇਸ ਤੋਂ ਇਲਾਵਾ 19 ਮਾਰਚ ਨੂੰ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਕਰਤੱਬ ਦਿਖਾਏ ਜਾਣਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸੰਗਤ ਦੀ ਆਮਦ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧਾਂ ਦੀ ਜਾਣਕਾਰੀ ਵੀ ਦਿੱਤੀ।
Last Updated : Feb 3, 2023, 8:18 PM IST