ਬਰਨਾਲਾ ਪੁਲਿਸ ਨੇ ਫੜਿਆ ਸਾਬਕਾ ਸਰਪੰਚ ਬਰਾਮਦ ਹੋਇਆ ਹੈਰਾਨੀਜਨਕ ਚੀਜ਼ਾ - CIA
🎬 Watch Now: Feature Video
ਬਰਨਾਲਾ: ਸੀਆਈਏ (CIA) ਸਟਾਫ਼ ਦੀ ਪੁਲਿਸ ਟੀਮ ਵਲੋਂ 2 ਕਿੱਲੋ 20 ਗਰਾਮ ਅਫੀਮ ਦੇ ਨਾਲ ਇੱਕ ਸਾਬਕਾ ਸਰਪੰਚ ਅਤੇ ਇੱਕ ਮੌਜੂਦਾ ਪੰਚਾਇਤ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਗੱਲਬਾਤ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਪੀ ਅਨਿਲ ਕੁਮਾਰ ਨੇ ਦੱਸਿਆ ਕਿ ਬਰਨਾਲਾ ਸੀਆਈਏ ਪੁਲਿਸ ਅਤੇ ਨਾਰਕੋਟਿਕ ਸੈਲ ਨੂੰ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਜਵੰਧਾ ਪਿੰਡੀ ਦੇ ਸਾਬਕਾ ਸਰਪੰਚ ਮਨਦੀਪ ਸਿੰਘ ਪੁੱਤ ਦਰਸ਼ਨ ਸਿੰਘ ਅਤੇ ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਪਰਮਜੀਤ ਸਿੰਘ ਪੁੱਤ ਮਨਜੀਤ ਸਿੰਘ ਬਾਹਰੀ ਰਾਜਾਂ ਤੋਂ ਅਫੀਮ ਲਿਆ ਕੇ ਬਰਨਾਲਾ ਅਤੇ ਆਸਪਾਸ ਦੇ ਇਲਾਕੀਆਂ ਵਿੱਚ ਵੇਚਣ ਦਾ ਕੰਮ ਕਰਦੇ ਹਨ। ਜਿਸਦੇ ਬਾਅਦ ਪੁਲਿਸ ਵਲੋਂ ਨਾਕਾਬੰਦੀ ਕਰ ਦੋਵਾਂ ਮੁਲਜ਼ਮਾਂ ਨੂੰ ਗਿਰਫਤਾਰ ਕਰਕੇ 1 ਕਿੱਲੋ 20 ਗਰਾਮ ਅਫੀਮ ਬਰਾਮਦ ਕੀਤੀ ਗਈ। ਜਿਸਦੇ ਬਾਅਦ ਪੁਲਿਸ ਵਲੋਂ ਅੱਗੇ ਦੀ ਪੁੱਛਗਿਛ ਦੇ ਬਾਅਦ ਮੁਲਜ਼ਮਾਂ ਦੇ ਟਿਕਾਣਿਆਂ ਤੋਂ 1 ਕਿੱਲੋ ਅਫੀਮ ਬਰਾਮਦ ਕੀਤੀ ਗਈ।
Last Updated : Feb 3, 2023, 8:20 PM IST