ਕਿਸੇ ਮਿੱਠੀ ਚੀਜ਼ ਨੂੰ ਭਾਲ ਰਹੇ ਹੋ? ਬੇਸਣ ਲੱਡੂ ਬਾਰੇ ਕੀ ਖਿਆਲ ਹੈ? - ਘਰੇਲੂ ਰੈਸਿਪੀ
🎬 Watch Now: Feature Video
ਬੇਸਣ ਲੱਡੂ! ਇਸ ਸਧਾਰਣ ਭਾਰਤੀ ਮਠਿਆਈ ਦੇ ਆਲੇ ਦੁਆਲੇ ਦੀਆਂ ਮਸ਼ਹੂਰ ਯਾਦਾਂ ਬੜੀਆਂ ਸ਼ਾਨਦਾਰ ਹਨ। ਤੁਸੀਂ ਬੇਸ਼ੱਕ ਬਾਜ਼ਾਰ ਤੋਂ ਸਭ ਤੋਂ ਵਧੀਆ ਬ੍ਰਾਂਡਾਂ ਦੇ ਬੇਸਣ ਲੱਡੂ ਖ਼ਰੀਦ ਦੇ ਹੋ ਪਰ ਉਹ ਘਰ ਦੇ ਬਣਾਏ ਲੱਡੂਆਂ ਦੀ ਰੀਸ ਨਹੀਂ ਕਰ ਸਕਦੇ। ਲੱਡੂ ਬਹੁਤ ਤਰ੍ਹਾਂ ਦੇ ਹੁੰਦੇ ਹਨ। ਪੁਰਾਤਨ ਕਾਲ ਵਿੱਚ ਲੱਡੂ ਕਿਸੇ ਵੀ ਖ਼ਾਸ ਮੌਕੇ 'ਤੇ ਬਣਾਏ ਜਾਂਦੇ ਸਨ। ਇਨ੍ਹਾਂ ਨੂੰ ਅਕਸਰ ਧਾਰਮਿਕ ਮੌਕਿਆਂ ਅਤੇ ਤਿਓਹਾਰਾਂ ਸਮੇਂ ਵੰਡਿਆ ਜਾਂਦਾ ਹੈ। ਘਿਓ ਨਾਲ ਹੌਲੀ-ਭੁੰਨੇ ਹੋਏ ਬੇਸਣ ਦੀ ਖੁਸ਼ਬੂ ਤੁਹਾਨੂੰ ਆਕਰਸ਼ਿਤ ਕਰਨ ਲਈ ਕਾਫ਼ੀ ਹੈ। ਇਸ ਤੋਂ ਬਾਅਦ ਜੋ ਸੁਨਹਿਰੀ ਹੋਏ ਨਰਮ ਬੇਸਣ ਦੇ ਲੱਡੂ ਜਦੋਂ ਮੂੰਹ ਵਿੱਚ ਪਿਘਲਦੇ ਹਨ, ਉਹ ਸੁਆਦ ਤਾਂ ਕਿਤੇ ਨਹੀਂ ਮਿਲ ਸਕਦਾ। ਇਸ ਲਈ ਉਨ੍ਹਾਂ ਯਾਦਾਂ ਦੀ ਕਦਰ ਕਰੋ ਅਤੇ ਸਾਡੀ ਰੈਸਿਪੀ ਨਾਲ ਘਰ ਵਿੱਚ ਹੀ ਬੇਸਣ ਦੇ ਲੱਡੂ ਤਿਆਰ ਕਰੋ।