ਐਕਸਾਈਜ਼ ਪਾਲਿਸੀ ਨੂੰ ਲੈ ਕੇ CM ਭਗਵੰਤ ਮਾਨ ਨੂੁੰ ਲੋਕਾਂ ਨੇ ਦਿੱਤੇ ਇਹ ਸੁਝਾਅ
🎬 Watch Now: Feature Video
ਫਿਰੋਜ਼ਪੁਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਲੋਕਾਂ ਦੇ ਸੁਝਾਅ ਐਕਸਾਈਜ਼ ਪਾਲਿਸੀ (new excise policy) ਨੂੰ ਲੈ ਕੇ ਲਏ ਜਾ ਰਹੇ ਹਨ ਉਸ ਦੇ ਤਹਿਤ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲੀਆਂ ਸਰਕਾਰਾਂ ਵੱਲੋਂ ਜੋ ਪਾਲਿਸੀਆਂ ਬਣਾਈਆਂ ਜਾ ਰਹੀਆਂ ਸਨ ਉਸ ਵਿਚ ਉਹ ਖੁਦ ਹੀ ਭਾਗੀਦਾਰ ਹੁੰਦੇ ਸਨ ਤੇ ਆਪਣੀਆਂ ਜੇਬਾਂ ਭਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਜੋ ਲੋਕਾਂ ਦੇ ਸੁਝਾਅ ਮੰਗੇ ਗਏ ਹਨ ਉਸ ਦੇ ਤਹਿਤ ਸਾਡੀ ਸੋਚ ਤਾਂ ਇਹ ਹੈ ਕਿ ਸਰਕਾਰ ਨੂੰ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਹੈ ਜਿਸ ਨਾਲ ਬੇਰੁਜ਼ਗਾਰੀ ਵੀ ਖ਼ਤਮ ਕੀਤੀ ਜਾ ਸਕਦੀ ਹੈ ਤੇ ਨੌਜਵਾਨਾਂ ਨੂੰ ਇਸ ਨਾਲ ਰੋਜ਼ਗਾਰ ਵੀ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਜੋ ਐਕਸਾਈਜ਼ ਵਿਭਾਗ ਦੇ ਟੈਕਸ ਚੋਰੀ ਕੀਤੇ ਜਾ ਰਹੇ ਸੀ ਉਸ ’ਤੇ ਵੀ ਠੱਲ੍ਹ ਪੈ ਜਾਵੇਗੀ ਕਿਉਂਕਿ ਜਦੋਂ ਫੈਕਟਰੀ ਵਿੱਚੋਂ ਸ਼ਰਾਬ ਇੱਕ ਨੰਬਰ ਦੀ ਨਿਕਲਦੀ ਹੈ ਤਾਂ ਉਸ ਨਾਲ ਦੋ ਨੰਬਰ ਦੀ ਸ਼ਰਾਬ ਵੀ ਨਿਕਲਦੀ ਹੈ ਜਿਸ ਨਾਲ ਟੈਕਸ ਦੀ ਚੋਰੀ ਕੀਤੀ ਜਾਂਦੀ ਹੈ ਤੇ ਇਸ ’ਤੇ ਰੋਕ ਲੱਗਣ ਨਾਲ ਖਜ਼ਾਨਾ ਵੀ ਭਰੇਗਾ ਤੇ ਸਰਕਾਰ ਲੋਕਾਂ ਦੇ ਭਲਾਈ ਦੇ ਕੰਮ ਵੀ ਕਰ ਸਕੇਗੀ।
Last Updated : Feb 3, 2023, 8:22 PM IST