ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਸੀਸੀਟੀਵੀ ਆਈ ਸਾਹਮਣੇ - Shot fired over land dispute
🎬 Watch Now: Feature Video
ਫਿਰੋਜ਼ਪੁਰ: ਜ਼ਮੀਨੀ ਵਿਵਾਦ ਨੂੰ ਲੈ ਕੇ ਫਿਰੋਜ਼ਪੁਰ ਦੇ ਪਿੰਡ ਫਤਹਿਗੜ੍ਹ ਭਰਾਵਾਂ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਵਿਚ 2 ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਜਖਮੀ ਹੋ ਗਏ ਕਤਲ ਮਾਮਲੇ ਵਿਚ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 6 ਕਨਾਲ ਜਮੀਨ ਨੂੰ ਲੈਕੇ ਪਿੰਡ ਦੇ ਲੋਕਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ। ਜਿਸ ਨਾਲ ਬਲਰਾਜ ਸਿੰਘ 18 ਸਾਲ ਅਤੇ ਬਲਵਿੰਦਰ ਸਿੰਘ 60 ਸਾਲ ਦੀ ਮੌਤ ਹੋ ਗਈ ਜਦਕਿ ਪ੍ਰਗਟ ਸਿੰਘ ਨਾਂਅ ਦਾ ਵਿਅਕਤੀ ਜਖਮੀ ਹੋ ਗਿਆ। ਉਸ ਨੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਉਸ ਦੇ ਰਿਸ਼ਤੇਦਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹਨਾਂ ਦੀ ਸ਼ਹਿ ਤੇ ਅੱਜ ਗੋਲੀ ਚੱਲੀ ਹੈ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਤਿੰਨ ਵਿਅਕਤੀ ਜਿੰਨਾ ਦੇ ਗੋਲੀਆਂ ਵੱਜੀਆਂ ਸਨ ਜਿੰਨਾ ਵਿਚ 2 ਦੀ ਮੌਤ ਅਤੇ ਇਕ ਜਖ਼ਮੀ ਹੈ।
Last Updated : Feb 3, 2023, 8:27 PM IST