Police arrested the robber: ਅੰਮ੍ਰਿਤਸਰ ਪੁਲਿਸ ਨੇ ਰਾਹਗੀਰ ਕੋਲੋਂ ਮੋਬਾਇਲ ਲੁੱਟਣ ਵਾਲਾ ਮੁਲਜ਼ਮ ਕੀਤਾ ਕਾਬੂ - Amritsar police arrested the robber
🎬 Watch Now: Feature Video
Published : Nov 27, 2023, 6:07 PM IST
ਅੰਮਿਤਸਰ ਦੇ ਥਾਣਾ ਰਣਜੀਤ ਐਵੀਨਿਊ ਪੁਲਿਸ ਨੇ ਰਾਹਗੀਰ ਕੋਲੋਂ ਮੋਬਾਇਲ ਫੋਨ ਲੁੱਟਣ ਦੀ ਵਾਰਦਾਤ ਨੂੰ ਤਿੰਨ ਘੰਟਿਆ ਅੰਦਰ ਸੁਲਝਾ ਲਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਸ਼ੇਰ ਸਿੰਘ ਤੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਖੋਹਿਆ ਗਿਆ ਮੋਬਾਇਲ ਫੋਨ ਬਰਾਮਦ (Motorcycle and stolen mobile phone recovered) ਕੀਤਾ ਗਿਆ ਹੈ। ਏਸੀਪੀ ਵਰਿੰਦਰ ਖੋਸਾ ਨੇ ਦੱਸਿਆ ਕਿ ਇਸ ਬਾਰੇ ਸ਼ਿਕਾਇਤ ਵਿਸ਼ਾਲ ਸ਼ਰਮਾਂ ਨੇ ਦਰਜ ਕਰਵਾਈ ਸੀ। ਵਾਰਦਾਤ 25 ਨਵੰਬਰ ਨੂੰ ਰਣਜੀਤ ਐਵੀਨਿਊ ਵਿਖੇ ਵਾਪਰੀ ਸੀ। ਉਸ ਵੇਲੇ 2 ਨੌਜਵਾਨ ਮੋਟਰਸਾਈਕਲ ਉੱਤੇ ਆਏ ਅਤੇ ਉਸ ਦਾ ਫੋਨ ਖੋਹ ਕੇ ਫਰਾਰ ਹੋ ਗਏ ਸਨ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਮੁਲਜ਼ਮ ਖਿਲਾਫ ਪਹਿਲਾਂ ਵੀ ਤਿੰਨ ਗੰਭੀਰ ਮਾਮਲੇ ਦਰਜ ਹਨ।