ਨਸ਼ਾ ਤਸਕਰਾਂ ‘ਤੇ ਪੁਲਿਸ ਦੀ ਨਕੇਲ - Election Commission Instructions
🎬 Watch Now: Feature Video
ਫ਼ਿਰੋਜ਼ਪੁਰ: ਸੂਬੇ ਵਿੱਚ ਚੋਣਾਂ ਦਾ ਮਾਹੌਲ ਹੋਣ ਕਰਕੇ ਜਿੱਥੇ ਇੱਕ ਪਾਸੇ ਉਮੀਦਵਾਰ ਆਪਣੇ ਚੋਣ ਪ੍ਰਚਾਰ ਵਿੱਚ ਸਰਗਰਮ ਹਨ, ਉੱਥੇ ਪੰਜਾਬ ਪੁਲਿਸ (Punjab Police) ਵੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ, ਜਿਸ ਦੇ ਚੱਲਦੇ ਮੁਸਤੈਦੀ ਦਿਖਾਉਂਦੇ ਹੋਏ ਮੱਖੂ ਪੁਲਿਸ (Police) ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ (Drug smuggler arrested) ਕੀਤਾ ਹੈ। ਪੁਲਿਸ (Police) ਨੇ ਮੁਲਜ਼ਮ ਤੋਂ 6 ਕਿਲੋਂ ਅਫੀਮ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ (Election Commission Instructions) ਅਨੁਸਾਰ ਪੰਜਾਬ ਪੁਲਿਸ (Punjab Police) ਵੱਲੋਂ ਥਾਂ-ਥਾਂ ਨਾਕੇਬੰਦੀ ਕੀਤੀ ਗਈ ਹੈ, ਇਸ ਦੇ ਚਲਦੇ ਕੁੱਸੂਵਾਲਾ ਮੋੜ ਮੱਖੂ ਵਿਖੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ, ਇਸੇ ਦੌਰਾਨ ਤਲਾਸ਼ੀ ਦੌਰਾਨ ਪੁਲਿਸ (Police) ਨੇ ਗੁਰਜੀਤ ਸਿੰਘ ਨਾਮ ਦੇ ਨੌਜਵਾਨ ਤੋਂ ਇਹ ਅਫੀਮ ਬਰਾਮਦ ਕੀਤੀ।
Last Updated : Feb 3, 2023, 8:11 PM IST