ਸ਼ਰਾਬੀ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ! - ਫੇਸਬੁੱਕ ‘ਤੇ ਵੀਡੀਓ
🎬 Watch Now: Feature Video
ਤਰਨ ਤਾਰਨ: ਪਿੰਡ ਉੱਪਲ ‘ਚ ਗੁਟਕਾ ਸਾਹਿਬ ਦੀ ਬੇਅਦਬੀ (Disrespect of Gutka Sahib) ਕੀਤੀ ਗਈ ਹੈ। ਇਸ ਘਟਨਾ ਨੂੰ ਅੰਜਾਮ ਇੱਕ ਸ਼ਰਾਬੀ ਵਿਅਕਤੀ ਵੱਲੋਂ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਪਹਿਲਾਂ ਸ਼ਰਾਬ ਦੇ ਨਸ਼ੇ (Drugs) ਵਿੱਚ ਆਪਣੀ ਪਤਨੀ ਤੇ ਬੱਚਿਆ ਨਾਲ ਕੁੱਟਮਾਰ (Wife and children beaten) ਕੀਤੀ ਅਤੇ ਫਿਰ ਘਰ ਵਿੱਚ ਰੱਖੇ ਗੁਟਕਾ ਸਾਹਿਬ ਦੀ ਬੇਅਦਬੀ (Disrespect of Gutka Sahib) ਕੀਤੀ, ਜਿਸ ਤੋਂ ਬਾਅਦ ਮੁਲਜ਼ਮ ਦੀ ਪਤਨੀ ਨੇ ਘਟਨਾ ਦੀ ਜਾਣਕਾਰੀ ਫੇਸਬੁੱਕ ‘ਤੇ ਵੀਡੀਓ (Video on Facebook) ਪਾ ਕੇ ਦਿੱਤੀ, ਹਾਲਾਂਕਿ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪਿੰਡ ਦੀ ਪੰਚਾਇਤ ਨੇ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ, ਉਧਰ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 295 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:11 PM IST