ਭੇਦਭਰੇ ਹਾਲਾਤਾਂ ’ਚ ਸ਼ਖ਼ਸ ਦੀ ਲਾਸ਼ ਬਰਾਮਦ - barnala latest news
🎬 Watch Now: Feature Video

ਬਰਨਾਲਾ: ਕਸਬਾ ਭਦੌੜ ਦੇ ਵਿਸਾਖੀ ਵਾਲਾ ਰੋਡ ਨੇੜੇ ਦੁਰਗਾ ਮਾਤਾ ਮੰਦਰ ਦੀ ਕੰਧ ਕੋਲੋਂ ਇੱਕ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੰਦਰ ਦੇ ਪੁਜਾਰੀ ਅਤੇ ਆਸਪਾਸ ਦੇ ਲੋਕਾਂ ਨੇ ਸਵੇਰੇ ਮੰਦਰ ਦੀ ਕੰਧ ਕੋਲ ਇਕ ਵਿਅਕਤੀ ਦੀ ਲਾਸ਼ ਪਈ ਦੇਖੀ ਅਤੇ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਥਾਣਾ ਭਦੌੜ ਵਿਖੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ। ਇਸ ਘਟਨਾ ਸਬੰਧੀ ਥਾਣਾ ਭਦੌੜ ਦੇ ਐਸਐਚਓ ਰਮਨਦੀਪ ਸਿੰਘ ਬਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਤਕਰੀਬਨ ਛੇ ਵਜੇ ਦੁਰਗਾ ਮਾਤਾ ਮੰਦਰ ਦੇ ਕੰਧ ਕੋਲ ਲਾਸ਼ ਪਈ ਹੋਣ ਦਾ ਪਤਾ ਲੱਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਉੱਥੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਮੋਰਚਰੀ ਵਿੱਚ ਭੇਜ ਦਿੱਤੀ ਹੈ। ਪੁਲਿਸ ਵੱਲੋੋਂ ਮੌਤ ਦਾ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:18 PM IST