ਭਤੀਜੇ ਨੇ ਇੱਟਾਂ ਮਾਰ ਕੇ ਕੀਤਾ ਤਾਏ ਦਾ ਕਤਲ - ਲੁਧਿਆਣਾ
🎬 Watch Now: Feature Video
ਲੁਧਿਆਣਾ: ਰਾਏਕੋਟ ਦੇ ਮੁਹੱਲਾ ਪ੍ਰੇਮ ਨਗਰ ਵਿਖੇ ਬੀਤੀ ਕੱਲ੍ਹ ਰਾਤ ਇੱਕ ਪ੍ਰਵਾਸੀ ਮਜਦੂਰ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਰਾਏਕੋਟ ਸਿਟੀ ਪੁਲਿਸ ਵਲੋਂ 24 ਘੰਟਿਆਂ ਦੇ ਅੰਦਰ-ਅੰਦਰ ਹੱਲ ਕਰਨ ਦਾ ਦਾਅਵਾ ਕੀਤਾ ਗਿਆ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ ਰਾਏਕੋਟ ਗੁਰਬਚਨ ਸਿੰਘ ਨੇ ਦੱਸਿਆ ਕਿ ਯੂਪੀ ਵਾਸੀ ਮ੍ਰਿਤਕ ਤੁਲਾ ਰਾਮ ਦੇ ਭਰਾ ਸਾਗਰ ਸਿੰਘ ਦੇ 3 ਪੁੱਤਰ ਸੇਰ ਸਿੰਘ, ਪ੍ਰਵੀਨ ਕੁਮਾਰ ਅਤੇ ਈਦਲ ਸਿੰਘ ਹਨ। ਮ੍ਰਿਤਕ ਤੁਲਾ ਰਾਮ ਦਾ ਭਤੀਜਾ ਪ੍ਰਵੀਨ ਕੁਮਾਰ ਰਾਏਕੋਟ ਵਿਖੇ ਨਰਸਰੀ ਚਲਾਉਂਦਾ ਹੈ। ਪ੍ਰੰਤੂ ਪ੍ਰਵੀਨ ਕੁਮਾਰ ਦਾ ਪਿਤਾ ਉਸ ਉਪਰ ਨਰਸਰੀ ਆਪਣੇ ਤਿੰਨਾਂ ਪੁੱਤਰਾਂ ਵਿੱਚ ਵੰਡਣ ਲਈ ਦਬਾਅ ਪਾਉਂਦਾ ਰਹਿੰਦਾ ਸੀ। ਜਿਸ ਕਾਰਨ 15 ਕੁ ਦਿਨ ਪਹਿਲਾਂ ਪ੍ਰਵੀਨ ਕੁਮਾਰ ਨਾਲ ਉਸਦੇ ਪਿਤਾ ਤੇ ਭਰਾਵਾਂ ਦਾ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਪ੍ਰਵੀਨ ਦਾ ਪਿਤਾ ਸਾਗਰ ਰਾਮ ਆਪਣੇ ਘਰ ਯੂਪੀ ਚਲਿਆ ਗਿਆ। ਪ੍ਰੰਤੂ ਰਾਏਕੋਟ ਵਿਖੇ ਨਰਸਰੀ ਲਾਗੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਪ੍ਰਵੀਨ ਦੇ ਭਰਾ ਸ਼ੇਰ ਸਿੰਘ ਆਪਣੇ ਤਾਏ ਤੁਲਾ ਰਾਮ 'ਤੇ ਸ਼ੱਕ ਕਰ ਰਿਹਾ ਕਿ ਉਨ੍ਹਾਂ ਭਰਾਵਾਂ ਵਿਚਕਾਰ ਝਗੜਾ ਤਾਏ ਤੁਲਾ ਰਾਮ ਨੇ ਚੱਕ-ਥੱਲ ਕਰਕੇ ਕਰਵਾਇਆ ਹੈ। ਇਸੇ ਰੰਜਿਸ਼ ਦੇ ਚਲਦੇ 31 ਅਗਸਤ ਦੀ ਰਾਤ ਨੂੰ ਸ਼ੇਰ ਸਿੰਘ ਨੇ ਨਰਸਰੀ 'ਚ ਝੌਂਪੜੀ ਵਿੱਚ ਪਏ ਆਪਣੇ ਤਾਏ ਤੁਲਾ ਰਾਮ ਦੇ ਸਿਰ ਵਿੱਚ ਇੱਟ ਤੇ ਗਮਲਾ ਮਾਰ ਕੇ ਹੱਤਿਆ ਕਰ ਦਿੱਤੀ।