ਸਕੂਲ ਵੈਨ ਅਤੇ ਟਰੱਕ ਵਿਚਾਲੇ ਟੱਕਰ, ਕਈ ਵਿਦਿਆਰਥੀ ਜਖ਼ਮੀ - Collision between truck and school van
🎬 Watch Now: Feature Video
ਮੋਗਾ: ਪੰਜਾਬ ਵਿੱਚ ਸੜਕ ਹਾਦਸਿਆਂ ਦੀ ਗਿਣਤੀ (Number of road accidents in Punjab) ਦਿਨੋਂ-ਦਿਨ ਵੱਧ ਦੀ ਜਾ ਰਹੀ ਹੈ। ਅਜਿਹੀ ਹੀ ਇੱਕ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਕੋਟਕਪੂਰਾ ਬਾਈਪਾਸ ‘ਤੇ ਇੱਕ ਟਰੱਕ ਤੇ ਸਕੂਲ ਵੈਨ ਵਿਚਾਲੇ ਟੱਕਰ (Collision between truck and school van) ਹੋਈ ਹੈ, ਇਸ ਘਟਨਾ ਵਿੱਚ ਸਕੂਲੀ ਬੱਚੇ ਵਾਲ-ਵਾਲ ਬਚੇ ਹਨ, ਜਦਕਿ ਟਰੱਕ ਡਰਾਈਵਰ ਤੇ ਵੈਨ ਦੇ ਡਰਾਈਵਰ ਨੂੰ ਕਾਫ਼ੀ ਸੱਟਾ ਲੱਗੀਆਂ ਹਨ। ਜਾਣਕਾਰੀ ਮੁਤਾਬਿਕ ਸਕੂਲ ਵੈਨ ਵਿੱਚ 20 ਸਕੂਲੀ ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ 4 ਬੱਚਿਆ ਨੂੰ ਸੱਟਾਂ ਲੱਗੀਆਂ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੀੜਤਾਂ ਨੂੰ ਮੁੱਢਲੀ ਸਹਾਇਤਾ ਦਿੰਦੇ ਹੋਏ ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭਰਤੀ (Civil Hospital Admission) ਕਰਵਾ ਦਿੱਤਾ ਹੈ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:17 PM IST