ਸ਼ਾਟ ਸਰਕਟ ਕਾਰਨ ਲੱਖਾਂ ਦਾ ਨੁਕਸਾਨ - Loss of millions due to shot circuit
🎬 Watch Now: Feature Video

ਤਰਨਤਾਰਨ: ਅੰਮ੍ਰਿਤਸਰ ਰੋਡ (Amritsar Road) ਉਪਰ ਇੱਕ ਰੇਡੀਮੇਡ ਕਪੜਾ ਵਾਲੀ ਦੁਕਾਨ ਨੂੰ ਅੱਗ ਲੱਗਣ ਦਾ ਮਾਮਲਾ (Case of shop fire) ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਦੁਕਾਨ ਵਿੱਚ ਪਿਆ ਸਾਰਾ ਕੱਪੜਾ ਸੜ ਕੇ ਸਵਾਹ ਹੋ ਗਿਆ ਹੈ। ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ (Fire brigade vehicles) ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਗੱਲਬਾਤ ਦੌਰਾਨ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਜਦੋਂ ਉਸ ਨੇ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਅੰਦਰ ਅੱਗ ਲੱਗੀ ਹੋਈ ਸੀ ਅਤੇ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਸੀ। ਪੀੜਤ ਦੁਕਾਨਦਾਰ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ (Seek help from Punjab Government) ਕੀਤੀ ਹੈ।
Last Updated : Feb 3, 2023, 8:20 PM IST