ਚੋਰੀ ਦੇ ਸ਼ੱਕ 'ਚ ਕੁੱਟਮਾਰ ਕਰਨ 'ਤੇ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਇਆ ਦੋਸ਼ - Allegations leveled by the family
🎬 Watch Now: Feature Video
ਤਰਨਤਾਰਨ: ਚੋਰੀ ਦੇ ਸ਼ੱਕ 'ਚ ਬਿਜਲੀ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਪੰਜ ਦਿਨ ਪਹਿਲਾਂ ਪਾਵਰਕੌਮ ਦੇ ਮੁਲਾਜ਼ਮਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ। ਮਿਸਤਰੀ ਦਾ ਕੰਮ ਕਰਨ ਵਾਲਾ ਦਲਬੀਰ ਸਿੰਘ ਪੁੱਤਰ ਮੰਗਲਵਾਰ ਸ਼ਾਮ ਪਾਵਰਕਾਮ ਦਫ਼ਤਰ ਲੱਕੜਾਂ ਲੈਣ ਗਿਆ ਸੀ। ਉਥੇ ਮੌਜੂਦ ਕੁਝ ਵਰਕਰਾਂ ਨੇ ਉਸ 'ਤੇ ਚੋਰੀ ਦਾ ਦੋਸ਼ ਲਗਾ ਕੇ ਕੁੱਟਮਾਰ ਕੀਤੀ। ਦਲਬੀਰ ਨੇ ਦੱਸਿਆ ਕਿ ਵੀਰਵਾਰ ਨੂੰ ਕਰਨਵੀਰ ਦੀ ਸਿਹਤ ਵਿਗੜ ਗਈ। ਸ਼ਨੀਵਾਰ ਰਾਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਉਸ ਦੀ ਮੌਤ ਹੋ ਗਈ। ਕਰਨਵੀਰ ਦੀ ਮਾਤਾ ਮਨਜੀਤ ਕੌਰ, ਛੋਟੇ ਭਰਾ ਗੁਰਬੀਰ ਸਿੰਘ, ਹਸਨਦੀਪ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।