ਰੂਪਨਗਰ ਸ਼ਹਿਰ 'ਚ 7 ਅਤੇ 8 ਅਗਸਤ ਨੂੰ ਪਾਣੀ ਦੀ ਸਪਲਾਈ ਰਹੇਗੀ ਬੰਦ - ਰੂਪਨਗਰ ਕਾਰਜ ਸਾਧਕ ਅਫ਼ਸਰ
🎬 Watch Now: Feature Video
ਰੂਪਨਗਰ: ਸ਼ਹਿਰ ਦੇ ਵਿੱਚ 7 ਅਤੇ 8 ਅਗਸਤ ਨੂੰ ਮੇਨ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਰੂਪਨਗਰ ਦੇ ਕਾਰਜ ਸਾਧਕ ਅਫ਼ਸਰ ਭਜਨ ਚੰਦ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਰੂਪਨਗਰ ਦੇ ਪੁਰਾਣੇ ਪੁਲ ਦੇ ਉੱਪਰ ਨਵੀਂ ਪਾਣੀ ਦੀ ਪਾਈਪ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਪਾਈ ਜਾ ਰਹੀ ਹੈ, ਜਿਸ ਦਾ ਕੰਮ ਤਕਰੀਬਨ ਮੁਕੰਮਲ ਹੋਣ ਵਾਲਾ ਹੈ ਅਤੇ ਸੱਤ ਅਤੇ ਅੱਠ ਅਗਸਤ ਨੂੰ ਇਸ ਪਾਈਪ ਦੇ ਦੋਨੇ ਪਾਸੇ ਵਾਲੇ ਜੋੜ ਲਗਾਏ ਜਾਣੇ ਹਨ, ਜਿਸ ਕਾਰਨ ਪਾਣੀ ਦੀ ਸਪਲਾਈ ਨੂੰ ਬੰਦ ਕੀਤਾ ਜਾ ਰਿਹਾ ਹੈ। ਭਜਨ ਚੰਦ ਨੇ ਰੂਪਨਗਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਿਤੀ ਸੱਤ ਅਤੇ ਅੱਠ ਅਗਸਤ ਨੂੰ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਪੀਣ ਵਾਲੇ ਪਾਣੀ ਨੂੰ ਪਹਿਲਾਂ ਹੀ ਸਟੋਰ ਕਰ ਲਿਆ ਜਾਵੇ।