ਗਜੇਂਦਰ ਸ਼ੇਖਾਵਤ ਦੀ ਰੈਲੀ ਵਿੱਚ ਪਹੁੰਚੇ ਭਾਰੀ ਮਾਤਰਾ 'ਚ ਵਰਕਰ - Gajender Singh Shekhawat's Rally at Sri Muktsar Sahib
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਪੈਲੇਸ ਵਿੱਚ ਬੀਜੇਪੀ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਪਹੁੰਚੇ ਸਨ, ਜਿੱਥੇ ਬੀਜੇਪੀ ਨੇ ਗਰਮਜੋਸ਼ੀ ਨਾਲ ਸ਼ੇਖਾਵਤ ਦਾ ਸਵਾਗਤ ਕੀਤਾ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਵੱਡਾ ਇਕੱਠ ਦਿਖਾ ਕੇ ਸ੍ਰੀ ਮੁਕਤਸਰ ਸਾਹਿਬ ਦੀ ਟਿਕਟ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਗਈ, ਉੱਥੇ ਹੀ ਇਸ ਇਕੱਠ ਵਿੱਚ ਪਹੁੰਚੇ ਵਰਕਰਾਂ ਨੂੰ ਇੱਥੋਂ ਤੱਕ ਨਹੀਂ ਪਤਾ ਸੀ ਕਿ ਇੱਥੇ ਕਿਹੜਾ ਮੰਤਰੀ ਆ ਰਿਹਾ ਹੈ। ਸਿਰਫ਼ ਮੁਕਤਸਰ ਹਲਕੇ ਨਾਲ ਸੰਬੰਧਤ ਲੋਕ ਹੀ ਜਾਣਦੇ ਸਨ। ਵੱਡੇ ਇਕੱਠ ਵਿੱਚ ਦੂਜੇ ਰਾਜਾਂ ਦੇ ਲੋਕ ਵੀ ਪਹੁੰਚੇ ਸਨ। ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਤਾਂ ਰਾਜੇਸ਼ ਪਠੇਲਾ ਦੀ ਰੈਲੀ ਕਹਿ ਕੇ ਬੁਲਾਇਆ ਹੈ। ਉੱਥੇ ਹੀ ਉਨ੍ਹਾਂ ਦੇ ਗਲਾਂ ਵਿੱਚ ਬੀਜੇਪੀ ਦੇ ਮਫ਼ਰਲ ਅਤੇ ਸਿਰ 'ਤੇ ਟੋਪੀਆਂ ਲਈਆਂ ਹੋਈਆਂ ਸਨ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਬੀਜੇਪੀ ਦੇ ਵਰਕਰ ਹੋਣ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇੱਥੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਆ ਰਹੇ ਹਨ।