ਦੇਰ ਰਾਤ ਨੌਜਵਾਨ ਤੋਂ ਮੋਬਾਇਲ ਖੋਹ ਕੇ ਚੋਰ ਫ਼ਰਾਰ - ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ
🎬 Watch Now: Feature Video
ਜਲੰਧਰ: ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਤਾਂ ਹੁੰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ਦੇ ਬੱਸ ਸਟੈਂਡ ਦੇ ਨਜ਼ਦੀਕ ਦਾ ਹੈ, ਜਿੱਥੇ ਕਿ ਦੇਰ ਰਾਤ ਰੋਹਿਤ ਕੁਮਾਰ ਸ਼ਾਹਕੋਟ ਤੋਂ ਜਲੰਧਰ ਆਪਣੇ ਘਰ ਆਇਆ ਅਤੇ ਉਸ ਨੇ ਬੱਸ ਸਟੈਂਡ ਤੋਂ ਆਪਣੇ ਘਰ ਪੈਦਲ ਹੀ ਜਾਣ ਦਾ ਸੋਚਿਆ, ਜਿਸ ਤੋਂ ਬਾਅਦ ਗਲਾਸੀ ਜੰਕਸ਼ਨ ਦੇ ਨਜ਼ਦੀਕ ਰੋਡ 'ਤੇ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਰੋਹਿਤ ਕੁਮਾਰ ਦਾ ਮੋਬਾਇਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੀੜਤ ਯੁਵਕ ਨੇ ਇਸ ਸੰਬੰਧੀ ਜਲੰਧਰ ਬੱਸ ਸਟੈਂਡ ਚੌਂਕੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਮੌਕੇ 'ਤੇ ਪੁੱਜੀ ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਅਤੇ ਜੋ ਚੋਰ ਹਨ, ਉਨ੍ਹਾਂ ਨੂੰ ਵੀ ਜਲਦ ਟਰੇਸ ਕਰਕੇ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ।