ਪੁਲਿਸ ਪ੍ਰਸ਼ਾਸਨ ਨੇ ਚਿਤਾਵਨੀ ਦਿੰਦੇ ਹੋਏ 3 ਵਜੇ ਦੁਕਾਨਾਂ ਕਰਵਾਈਆਂ ਬੰਦ - coronavirus update Jalandhar
🎬 Watch Now: Feature Video
ਜਲੰਧਰ: ਸਰਕਾਰ ਵੱਲੋਂ ਦਿੱਤੀ ਗਈ ਗਾਈਡਲਾਈਜ਼ ਦੇ ਮੁਤਾਬਿਕ ਜਲੰਧਰ ਵਿੱਚ ਸਵੇਰੇ 7 ਵਜੇ ਤੋਂ 3 ਵਜੇ ਤਕ ਬਾਜ਼ਾਰ ਖੁੱਲ੍ਹਿਆ ਰਿਹਾ ਅਤੇ ਸਾਰੀਆਂ ਦੁਕਾਨਾਂ ਵੀ ਖੁੱਲ੍ਹੀਆਂ ਰਹੀਆਂ। 3 ਵੱਜਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਵੱਲੋਂ ਬਾਜ਼ਾਰ ਨੂੰ ਬੰਦ ਕਰਵਾਇਆ ਗਿਆ। ਉਥੇ ਹੀ ਭਗਵਾਨ ਸ੍ਰੀ ਵਾਲਮੀਕੀ ਚੌਂਕ ਦੇ ਅੰਦਰੂਨੀ ਬਾਜ਼ਾਰਾਂ ਵਿੱਚ ਪੰਜਾਬ ਪੁਲਿਸ ਵੱਲੋਂ ਸਾਰੀਆਂ ਦੁਕਾਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਕੱਲ੍ਹ ਵੀ 3 ਵਜੇ ਤੋਂ ਬਾਅਦ ਇਦਾਂ ਹੀ ਦੁਕਾਨਾਂ ਖੁੱਲ੍ਹੀਆਂ ਰਹੀਆਂ ਤਾਂ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।