ਕੰਟੇਨਰ ਚਾਲਕ ਨੇ ਖੜ੍ਹੀ ਟਰਾਲੀ ਨੂੰ ਮਾਰੀ ਟੱਕਰ, 3 ਕਾਰਾਂ ਦਾ ਹੋਇਆ ਨੁਕਸਾਨ - ਕਾਰਾਂ ਦਾ ਹੋਇਆ ਨੁਕਸਾਨ
🎬 Watch Now: Feature Video
ਜਲੰਧਰ: ਲੰਮਾ ਪਿੰਡ ਰੋਡ ਕਿਸ਼ਨਪੁਰਾ ਵਿਖੇ ਇਕ ਟਰੱਕ ਚਾਲਕ ਨੇ ਇੱਕ ਖੜ੍ਹੀ ਟਰਾਲੀ ਵਿੱਚ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਟਰਾਲੀ ਦੇ ਅੱਗੇ ਖੜ੍ਹੀਆਂ ਤਿੰਨ ਕਾਰਾਂ ਆਪਸ ਵਿੱਚ ਟਕਰਾ ਗਈਆਂ ਅਤੇ ਕਾਫੀ ਮਾਲੀ ਨੁਕਸਾਨ ਹੋ ਗਿਆ। ਇਸ ਦੁਰਘਟਨਾ ਵਿੱਚ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਲੰਮਾ ਪਿੰਡ ਰੋਡ ਵਿਖੇ ਇਕ ਸੜਕ ਦੁਰਘਟਨਾ ਹੋ ਗਈ ਹੈ ਉਹ ਮੌਕੇ ਤੇ ਪੁੱਜੇ ਹਨ ਤੇ ਉਨ੍ਹਾਂ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੇਖਣ ’ਤੇ ਲੱਗਦਾ ਹੈ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।