'ਉਮੀਦਵਾਰ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਹ ਵੋਟ ਵਿਕਾਸ ਦੇ ਮੁੱਦੇ 'ਤੇ ਕਰਨਗੇ' - ਪੰਜਾਬ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/images/320-214-2776193-234-c12deba7-5b90-407f-a27f-12276096b1d8.jpg)
ਦੀਨਾਨਗਰ: ਲੋਕਸਭਾ ਚੋਣਾਂ ਲਈ ਸਿਆਸੀ ਅਖਾੜਾ ਸੱਜ ਚੁੱਕਿਆ ਹੈ ਅਤੇ ਈਟੀਵੀ ਭਾਰਤ ਨੇ ਵਿਧਾਨਸਭਾ ਹਲਕਾ ਦੀਨਾਨਗਰ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਤੋਂ ਜਾਣਿਆ ਕਿ ਉਹ ਕਿਸ ਮੁੱਦੇ ਨੂੰ ਲੈ ਕੇ ਆਪਣਾ ਆਗੂ ਚੁਣਨਗੇ। ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਮੈਂਬਰ ਪਾਰਲੀਮੈਂਟ ਚਾਹੀਦਾ ਹੈ। ਵਿਧਾਨਸਭਾ ਹਲਕਾ ਦੀਨਾਨਗਰ ਦੇ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਉਮੀਦਵਾਰ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਹ ਵੋਟ ਵਿਕਾਸ ਦੇ ਮੁੱਦੇ 'ਤੇ ਕਰਨਗੇ।