Sweepers Strike: ਸਫਾਈ ਸੇਵਕਾਂ ਨੂੰ ਮਿਲਿਆ 'ਆਪ' ਦਾ ਸਾਥ
🎬 Watch Now: Feature Video
ਅਨੰਦਪੁਰ ਸਾਹਿਬ: ਸਫਾਈ ਸੇਵਕਾਂ (Sweepers) ਦੀ ਹੜਤਾਲ 22ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਤਾ ਨੈਣਾਂ ਦੇਵੀ (Mata Naina Devi) ਮੰਦਿਰ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਨਗਰ ਕੌਂਸਲ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਬੈਠੇ ਇਨ੍ਹਾਂ ਸਫਾਈ ਸੇਵਕਾਂ ਨੂੰ ਸਮਰਥਨ ਦੇਣ ਲਈ ਆਪ ਆਗੂ ਹਰਮਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਸਫਾਈ ਸੇਵਕਾਂ (Sweepers) ਨਾਲ ਧੱਕਾ ਕਰ ਰਹੀ ਹੈ। ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਅਤੇ ਝੂਠੀਆਂ ਸਹੁੰਆਂ ਖਾ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਤੋਂ ਪੰਜਾਬ ਦੇ ਲੋਕ ਹੁਮ ਮੁਕਤੀ ਚਾਹੁੰਦੇ ਹਨ।