ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ.ਸੀ. ਦਫਤਰ ਮੂਹਰੇ ਲਾਇਆ ਪੱਕਾ ਧਰਨਾ - Punjabi university
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13452713-923-13452713-1635167907524.jpg)
ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਵੱਲੋਂ ਵੀਸੀ ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ ਗਿਆ। ਇਹ ਧਰਨਾ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਲੈ ਕੇ ਲਾਇਆ ਗਿਆ। ਹੋਸਟਲ ਦੀ ਫੀਸ ਵਿਚ ਵਾਧਾ ਨਵੀਂ ਸਿੱਖਿਆ ਨੀਤੀ ਵਿਰੋਧ ਵਿਚ ਵਿਦਿਆਰਥੀ ਸੰਗਠਨ ਵੱਲੋਂ ਵੀ ਸੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਾਇਆ ਗਿਆ ਅਤੇ ਸਰਕਾਰਾਂ ਦੇ ਚੁੱਕੇ ਸਵਾਲ ਝੂਠੇ ਵਾਅਦੇ ਕਰਨ ਦੇ ਲਾਏ ਨਾਅਰੇ ਉਥੇ ਹੀ ਵਿਦਿਆਰਥੀ ਸੰਗਠਨ ਵੱਲੋਂ ਕਿਹਾ ਗਿਆ ਕਿ ਫੀਸਾਂ ਵਿਚ ਵਾਧਾ ਕੀਤਾ ਗਿਆ ਹੈ ਅਤੇ ਫੀਸ ਜੀਐੱਸਟੀ ਲਾਈ ਗਈ ਹੈ। ਇੱਥੇ ਹੋਸਟਲ ਦੀ. ਫੀਸ ਵਿਚ ਵਾਧਾ ਹੈ ਜਿਸ ਦੇ ਚਲਦੇ ਅੱਜ ਵਿਦਿਆਰਥੀਆਂ ਵੱਲੋਂ ਪੱਕਾ ਮੋਰਚਾ ਲਾਇਆ ਗਿਆ ਕਿਉਂਕਿ ਫੀਸ ਵਿੱਚ ਵਾਧਾ ਹੋਣ ਕਾਰਨ ਕਈ ਵਿਦਿਆਰਥੀ ਆਪਣੀ ਪੜਾਈ ਵਿਚ ਵਿਚ ਛੱਡ ਕੇ ਚਲੇ ਗਏ। ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਲੀਡਰਾਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਅਤੇ ਬਾਅਦ ਵਿਚ ਉਹ ਭੁੱਲ ਜਾਂਦੇ ਹਨ। ਆਪਣੀ ਰਾਜਨੀਤੀ ਚਮਕਾਉਣ ਲਈ ਜਿਸ ਕਾਰਨ ਅੱਜ ਵਿਦਿਆਰਥੀਆਂ ਵੱਲੋਂ ਧਰਨਾ ਲਾਇਆ ਗਿਆ, ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੇਂ ਵਿਚ ਇਕ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।