ਸੁਖਨਾ ਝੀਲ ਤੋਂ ਦਿਖਣ ਲੱਗੇ ਬਰਫੀਲੇ ਪਹਾੜ - Himalayas mountains
🎬 Watch Now: Feature Video
ਚੰਡੀਗੜ੍ਹ: ਕਰਫਿਊ ਦੇ ਨਾਲ ਜਿੱਥੇ ਘਰ 'ਚ ਬੈਠੇ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਕੁਦਰਤ ਇਨਸਾਨ ਲਈ ਲਈ ਲਾਹੇਵੰਦ ਹੋ ਰਹੀ ਹੈ। ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਹੁਣ ਕਸੌਲੀ ਤੇ ਬਰਫ ਨਾਲ ਲੱਦੇ ਹੋਏ ਹਿਮਾਲਿਆ ਦੇ ਪਹਾੜ ਸਾਫ਼ ਵੇਖੇ ਜਾ ਸਕਦੇ ਹਨ। ਇੱਥੇ ਪਹਿਲਾ ਸਿਰਫ਼ ਸ਼ਿਵਾਲਕ ਦੀਆਂ ਪਹਾੜੀਆਂ ਹੀ ਨਜ਼ਰ ਆਉਂਦੀਆਂ ਸਨ। ਦੇਸ਼ 'ਚ ਚਲਦੀ 'ਤਾਲਾਬੰਦੀ' ਦੌਰਾਨ ਸ਼ਹਿਰ ਦਾ ਵਾਤਾਵਰਣ ਬੜੀ ਹੱਦ ਤੱਕ ਸਾਫ਼ ਹੋ ਗਿਆ ਹੈ। ਚੰਡੀਗੜ੍ਹ ਵਿੱਚ ਵੀ ਪ੍ਰਦੂਸ਼ਨ ਆਪਣੇ ਹੇਠਲੇ ਪੱਧਰ 'ਤੇ ਪਹੁੰਚ ਚੁੱਕਿਆ ਹੈ ਅਤੇ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਛੱਬੀ ਪਹੁੰਚ ਗਿਆ ਹੈ।