ਤਾਲਾਬੰਦੀ ਦੌਰਾਨ ਠੇਕਿਆਂ ਦੀ ਘਟੀ ਆਮਦਨ - covid update in malerkotla
🎬 Watch Now: Feature Video
ਮਲੇਰਕੋਟਲਾ: ਸਥਾਨਕ ਸ਼ਹਿਰ ਵਿੱਚ ਸ਼ਰਾਬ ਵੇਚਣ ਲਈ 6 ਗਰੁੱਪ ਕੰਮ ਕਰ ਰਹੇ ਹਨ ਤੇ ਇਨ੍ਹਾਂ ਵਿੱਚ ਇੱਕ ਗਰੁੱਪ ਗੋਇਲ ਐਂਡ ਕੰਪਨੀ ਹੈ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨੇ ਤੋਂ ਠੇਕੇ ਬੰਦ ਪਏ ਸਨ ਹੁਣ ਜਦੋਂ ਠੇਕੇ ਖੁੱਲ੍ਹੇ ਤਾਂ ਲੋਕਾਂ ਕੋਲ ਪੈਸੇ ਖ਼ਤਮ ਹੋ ਗਏ ਹਨ ਤੇ ਲੋਕ ਉਧਾਰ ਵਿੱਚ ਸ਼ਰਾਬ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਜਿਹੜੀ ਠੇਕੇਦਾਰਾਂ ਦੀ ਆਮਦਨ ਹੈ ਉਹ ਵੀ ਘੱਟ ਕੇ ਅੱਧੀ ਰਹਿ ਚੁੱਕੀ ਹੈ। ਇਸ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਕਿਉਂਕਿ ਲੋਕ ਹੁਣ ਘਰਾਂ ਵਿੱਚ ਹੀ ਦੇਸੀ ਸ਼ਰਾਬ ਬਣਾਉਣ ਲੱਗ ਗਏ ਹਨ। ਇਸ ਤੋਂ ਇਲਾਵਾ ਸਰਕਾਰ ਨੇ ਠੇਕੇ ਖੋਲ੍ਹਣ ਦਾ ਸਮਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਦਾ ਦਿੱਤਾ ਹੈ ਜਿਸ ਤੋਂ ਬਾਅਦ ਦੁਕਾਨ ਬੰਦ ਕਰਨੀ ਪੈਂਦੀ ਹੈ। ਇਸ ਕਰਤੇ ਸ਼ਰਾਬ ਦੀ ਵਿਕਰੀ ਘੱਟ ਹੁੰਦੀ ਹੈ ਤੇ ਆਮਦਨ ਵੀ ਨਹੀਂ ਹੁੰਦੀ। ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਠੇਕੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਕਾਨਾਂ ਖੋਲ੍ਹੀਆਂ ਜਾਣ ਤਾਂ ਕਿ ਇਸ ਮੰਦਹਾਲੀ ਤੋਂ ਬਾਹਰ ਨਿਕਲਿਆ ਜਾ ਸਕੇ।