ਬਿਜਲੀ ਟਰਾਂਸਫਾਰਮਰ ਕਰਕੇ ਹੋਈ ਤਕਰਾਰ 'ਚ ਚੱਲੀ ਗੋਲੀ - ਫ਼ਾਇਰ
🎬 Watch Now: Feature Video
ਅੰਮ੍ਰਿਤਸਰ: ਲੋਪੋਕੇ ਬਿਜਲੀ ਦੇ ਟਰਾਂਸਫਾਰਮਰ ਨੂੰ ਲੈ ਕੇ ਦੋ ਧਿਰਾਂ ਦੀ ਤਕਰਾਰ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਗਜੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਸਾਡੀ ਲੋਢੀਆ ਦੀ ਪੱਤੀ ਲਈ ਬਿਜਲੀ ਵਿਭਾਗ ਵੱਲੋਂ ਨਵਾਂ ਟਰਾਂਸਫਾਰਮਰ ਲਗਾਇਆ ਗਿਆ ਸੀ।ਇਸ ਟਰਾਸਫਾਰਮਰ ਤੋਂ ਮੀਟਰ ਬਿਜਲੀ ਦੇ ਤਿੰਨ ਬਕਸਿਆਂ ਨੂੰ ਸਪਲਾਈ ਪਾ ਦਿੱਤੀ ਗਈ ਸੀ। ਜਿੰਨ੍ਹਾਂ ਵਿੱਚੋਂ ਇੱਕ ਸਪਲਾਈ ਨੂੰ ਕੱਟ ਦਿੱਤਾ ਗਿਆ। ਜਦੋਂ ਉਹ ਸਪਲਾਈ ਨੂੰ ਜੋੜਨ ਲੱਗੇ ਤਾਂ ਵਿਰੋਧ ਵਿੱਚ ਸੁੁਖਬੀਰ ਸਿੰਘ 315 ਬੋਰ ਦੀ ਰਫ਼ਲ ਲਿਆ ਕੇ ਫ਼ਾਇਰ ਕਰਨ ਲੱਗਾ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।