ਗੁਰੂ ਨਗਰੀ 'ਚ ਚੱਲੀ ਗੋਲੀ, ਘਟਨਾ ਸੀਸੀਟੀਵੀ 'ਚ ਕੈਦ - Ilets
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13098126-58-13098126-1631939749848.jpg)
ਅੰਮ੍ਰਿਤਸਰ: ਜ਼ਿਲ੍ਹੇ ਦੇ ਰਣਜੀਤ ਐਵੇਨਿਊ (Ranjit Avenue) ਵਿਚ ਇਕ ਨੌਜਵਾਨ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਦੇ ਗੋਲੀ ਨੂੰ ਮਾਰੀ ਗਈ ਹੈ ਉਹ ਐੱਸ.ਜੀ.ਪੀ.ਸੀ. (SGPC) ਮੈਂਬਰ ਦਾ ਪੁੱਤਰ ਹੈ, ਜਿਸ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਵੀਰਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਇਹ ਸਾਰੀ ਘਟਨਾ ਉਥੇ ਨਜ਼ਦੀਕ ਹੀ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਦੀ ਵੀਡੀਓ ਦੀ ਪੁਲਿਸ ਵਲੋਂ ਘੋਖ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ (Police) ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਕਿ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਨੌਜਵਾਨ ਨੂੰ ਗੋਲੀ ਮਾਰੀ ਗਈ ਹੈ ਉਸ ਨੇ ਹਾਲ ਹੀ ਵਿਚ ਆਪਣੀ ਆਈਲੈਟਸ (Ilets) ਪੂਰੀ ਕੀਤੀ ਹੈ ਅਤੇ ਕੁਝ ਦਿਨਾਂ ਬਾਅਦ ਉਸ ਨੇ ਕੈਨੇਡਾ ਜਾਣਾ ਸੀ।