ਰਾਏਕੋਟ ਦੇ ਮੁਹੱਲਾ ਪ੍ਰੇਮ ਨਗਰ 'ਚ ਵਿਕਾਸ ਕਾਰਜ ਬਣਿਆ ਮੁਹੱਲਾ ਵਾਸੀਆਂ ਲਈ ਆਫਤ
🎬 Watch Now: Feature Video
ਲੁਧਿਆਣਾ: ਰਾਏਕੋਟ ਦੇ ਮੁਹੱਲਾ ਪ੍ਰੇਮ ਨਗਰ ਵਿੱਚ ਨਗਰ ਕੌਂਸਲ ਵੱਲੋਂ ਖਸਤਾ ਹਾਲਾਤ ਸੜਕ ਦੀ ਮੁਰੰਮਤ ਕਰਵਾਉਣ ਲਈ ਸ਼ੁਰੂ ਕੀਤਾ ਵਿਕਾਸ ਕਾਰਜ ਵਸਨੀਕਾਂ ਲਈ ਮੁਸੀਬਤ ਦਾ ਸਬੱਬ ਬਣਿਆ ਹੋਇਆ ਹੈ। ਇਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕੰਮ ਦੀ ਸ਼ੁਰੂਆਤ ਮੌਕੇ ਠੇਕੇਦਾਰ ਨੇ ਸਾਰੀ ਹੀ ਪੁਰਾਣੀ ਇੱਟਾਂ ਵਾਲੀ ਸੜਕ ਨੂੰ ਪੁੱਟ ਦਿੱਤਾ ਪ੍ਰੰਤੂ ਠੇਕੇਦਾਰ ਵੱਲੋਂ ਕੰਮ ਰਾਸਤੇ ਦੇ ਅਖੀਰ ਵਿੱਚ ਸ਼ੁਰੂ ਕੀਤੀ, ਜਿਸ ਕਾਰਨ ਸੜਕ 'ਤੇ ਉਨ੍ਹਾਂ ਦੇ ਘਰਾਂ ਅੱਗੇ ਮਿੱਟੀ ਹੀ ਮਿੱਟੀ ਹੋ ਗਈ, ਜਿਸ ਵਿੱਚ ਨਾਲੀਆਂ ਦਾ ਗੰਦਾ ਪਾਣੀ ਅਤੇ ਬਰਸਾਤੀ ਪਾਣੀ ਜਮਾ ਹੋਣ ਕਾਰਨ ਮਿੱਟੀ ਨੇ ਚਿੱਕੜ ਦਾ ਰੂਪ ਧਾਰਨ ਕਰ ਲਿਆ। ਸਗੋਂ ਰਾਸਤੇ ਵਿੱਚ ਗੰਦੇ ਪਾਣੀ ਦਾ ਛੱਪੜ ਲੱਗ ਗਿਆ। ਜਿਸ ਵਿੱਚੋਂ ਦੀ ਲੰਘਣ ਸਮੇਂ ਉਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉੱਥੇ ਹੀ ਗੰਦੇ ਪਾਣੀ ਵਿੱਚ ਮੱਛਰ ਆਦਿ ਜਮਾਂ ਹੋਣ ਕਾਰਨ ਬਿਮਾਰੀਆਂ ਦੇ ਫੈਲਣ ਦਾ ਵੀ ਕਾਫੀ ਡਰ ਬਣਿਆ ਹੋਇਆ ਹੈ। ਮੁਹੱਲਾ ਵਾਸੀਆਂ ਨੇ ਆਖਿਆ ਕਿ ਸੜਕ ਦੀ ਮੁਰੰਮਤ ਦਾ ਕੰਮ ਦੀ ਕਾਫੀ ਮੱਠੀ ਰਫਤਾਰ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਠੇਕੇਦਾਰ ਨੇ ਕੰਮ ਰਾਸਤੇ ਦੇ ਅਖੀਰ ਵਿਚ ਸ਼ੁਰੂ ਕਰਨਾ ਸੀ ਤਾਂ ਸੜਕ ਨੂੰ ਮੁੱਢਲੇ ਪਾਸੇ ਉਨ੍ਹਾਂ ਦੇ ਘਰਾਂ ਅੱਗਿਓ ਪੁੱਟਣ ਦੀ ਕੀ ਲੋੜ ਸੀ। ਇਸ ਮੌਕੇ ਮੁਹੱਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੜਕ ਦੇ ਨਿਰਮਾਣ ਦਾ ਕਾਰਜ ਜਲਦ ਪੂਰਾ ਕੀਤਾ ਜਾਵੇ।