ਅੰਮ੍ਰਿਤਸਰ ਹੋਲੀ ਸਿਟੀ ਦੇ ਲੋਕਾਂ ਵੱਲੋਂ ਕਿਸਾਨਾਂ ਦੇ ਪੱਖ ਵਿੱਚ ਕੱਢਿਆ ਗਿਆ ਰੋਸ ਮਾਰਚ - anti farmer
🎬 Watch Now: Feature Video
ਅੰਮ੍ਰਿਤਸਰ: ਕੇਂਦਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਧਰਨਾ ਦੇ ਰਹੇ ਹਨ। ਇਸ ਦੇ ਤਹਿਤ ਹੋਲੀ ਸਿਟੀ ਦੇ ਲੋਕਾਂ ਵੱਲੋਂ ਕਿਸਾਨਾਂ ਦੇ ਪੱਖ ਵਿੱਚ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਲ ਹੋਈਆਂ। ਇਸ ਮਾਰਚ ਵਿੱਚ ਲੋਕ ਟਰੈਕਟਰ, ਮੋਟਰ ਸਾਈਕਲਾਂ ਉੱਤੇ ਕਿਸਾਨੀ ਝੰਡੇ ਲਗਾ ਕੇ ਕਿਸਾਨਾਂ ਦੇ ਹੋਂਸਲੇ ਨੂੰ ਵਧਾਉਂਦੇ ਨਜ਼ਰ ਆਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਦੇ ਪੱਖ ਵਿੱਚ ਇਹ ਮਾਰਚ ਕੱਢ ਰਹੇ ਹਨ, ਜੱਦ ਤੱਕ ਕਿਸਾਨਾਂ ਦਾ ਸੰਘਰਸ਼ ਚੱਲੇਗਾ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਾਗੇਂ।