ਕਿਸਾਨਾਂ ਨੂੰ ਝੋਨੇ ਦੇ ਪੈਸੇ ਨਾ ਮਿਲਣ 'ਤੇ ਚੰਦੂਮਾਜਰਾ ਨੇ ਸਰਕਾਰ ਨੂੰ ਘੇਰਿਆ
🎬 Watch Now: Feature Video
ਪਟਿਆਲਾ: ਪ੍ਰੇਮ ਸਿੰਘ ਚੰਦੂਮਾਜਰਾ ਅੱਜ ਪਟਿਆਲਾ ਨਜ਼ਦੀਕ ਪਿੰਡ ਬਹਾਦਰਗੜ੍ਹ ਮੰਡੀ 'ਚ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਚੰਦੂਮਾਜਰਾ ਨੇ ਕਿਹਾ ਅਫਸੋਸ ਦੀ ਗੱਲ ਹੈ ਕਿ ਝੋਨੇ ਦੀ ਖਰੀਦ ਸ਼ੁਰੂ ਹੋਏ ਨੂੰ 10 ਦਿਨ ਹੋ ਗਏ ਹਨ ਪਰ ਹਾਲੇ ਤੱਕ ਕਿਸਾਨਾਂ ਨੂੰ ਪੈਮੇਂਟ ਨਹੀਂ ਮਿਲ ਰਹੀ। ਉੱਥੇ ਹੀ ਆੜ੍ਹਤੀਆਂ ਨੇ ਕਿਹਾ ਕਿ ਪੈਮੇਂਟਾਂ ਨਾ ਮਿਲਣ ਕਾਰਨ ਕਿਸਾਨ ਅਤੇ ਉਹ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਉਨ੍ਹਾਂ ਨੂੰ ਆੜ੍ਹਤ ਨਾ ਮਿਲਣ 'ਤੇ ਸਾਰਾ ਖਰਚਾ ਉਨ੍ਹਾਂ ਆੜ੍ਹਤੀਆਂ 'ਤੇ ਪੈ ਰਿਹਾ ਹੈ।