ਜ਼ੀਰਕਪੁਰ 'ਚ ਕਿਸਾਨ ਅੰਦੋਲਨ ਦੇ ਸਮਰਥਨ 'ਚ ਨੌਜਵਾਨਾਂ ਨੇ ਕੱਢੀ ਪੀਸ ਫੂਲ ਰੈਲੀ - Kisan Andolan
🎬 Watch Now: Feature Video
ਜ਼ੀਰਕਪੁਰ: ਢਕੌਲੀ ਵਿੱਚ ਕਿਸਾਨ ਸਮਰਥਕਾਂ ਨੇ ਪੀਸ ਫੂਲ ਰੈਲੀ ਕੱਢੀ। ਇਹ ਰੈਲੀ ਢਕੋਲੀ ਦੇ ਗੁਰਦੁਆਰਾ ਬਾਉਲੀ ਸਾਹਿਬ ਤੋਂ ਸ਼ੁਰੂ ਹੋ ਕੇ ਢਕੋਲੀ ਪਿੰਡ ਉੱਤੇ ਸਮਾਪਤ ਹੋਈ। ਕਿਸਾਨ ਸਮਰਥਕਾਂ ਨੇ ਇਸ ਰੈਲੀ ਵਿੱਚ ਪੀਐਮ ਮੋਦੀ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨ ਸਮਰਥਕ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਕਿਸਾਨਾਂ ਉੱਤੇ ਥੋਪੇ ਜਾ ਰਹੇ ਹਨ ਅਤੇ ਜਦ ਤੱਕ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਅਸੀਂ ਸੰਘਰਸ਼ ਕਰਦੇ ਰਹਾਂਗੇ