ਵਿਆਹ ਵਾਲੇ ਘਰ ’ਚ ਲੱਖਾਂ ਦੀ ਚੋਰੀ, ਇਸ ਤਰ੍ਹਾਂ ਵਾਪਰੀ ਘਟਨਾ - ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ
🎬 Watch Now: Feature Video
ਹੁਸ਼ਿਆਰਪੁਰ: ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੀ ਖ਼ਬਰ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਦੀ ਹੈ, ਜਿਥੇ ਕਿ ਰਹਿਣ ਵਾਲੇ ਕੇਵਲ ਸਿੰਘ ਪੁੱਤਰ ਭਗਤ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ ਸਾਢੇ 12 ਵਜੇ ਪਰਿਵਾਰ ਸਮੇਤ ਬਾਜ਼ਾਰ ਗਏ ਹੋਏ ਸਨ, ਜਦੋਂ ਉਨ੍ਹਾਂ ਨੇ ਬਾਜ਼ਾਰ ਤੋਂ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ ਅਤੇ ਘਰ ਵਿੱਚੋਂ 6 ਲੱਖ ਨਗਦ ਅਤੇ 11 ਲੱਖ ਦੇ ਕਰੀਬ ਗਹਿਣੇ ਚੋਰੀ ਹੋ ਗਏ ਸਨ, ਜਿਸ ਦੀ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ, ਪਰ ਘਰ ਦੇ ਮਾਲਕ ਕੇਵਲ ਸਿੰਘ ਨੇ ਦੱਸਿਆ ਕਿ ਫੋਨ ਕਰਨ ਤੋਂ ਡੇਢ ਘੰਟਾ ਬਾਅਦ ਹੀ ਪੁਲਿਸ ਉਨ੍ਹਾਂ ਕੋਲ ਨਹੀਂ ਪਹੁੰਚੀ। ਪੁਲਿਸ ਦਾ ਕਹਿਣਾ ਸੀ ਕਿ ਤੁਸੀਂ ਪਹਿਲਾਂ ਥਾਣੇ ਆ ਕੇ ਰਿਪੋਰਟ ਦਰਜ ਕਰਵਾਉ। ਇਸ ਮੌਕੇ ਕੇਵਲ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਦੀ ਸ਼ਾਦੀ 5 ਫਰਵਰੀ ਦੀ ਹੈ, ਜਿਸ ਕਰਕੇ ਘਰ ਵਿਚ ਪੈਸੇ ਅਤੇ ਗਹਿਣੇ ਪਏ ਹੋਏ ਸਨ ਅਤੇ ਉਸ ਸੰਬੰਧੀ ਹੀ ਉਹ ਬਾਜ਼ਾਰ 'ਚ ਖ਼ਰੀਦੋ ਫਰੋਖਤ ਕਰ ਰਹੇ ਸਨ।