ਸੁਨੀਲ ਜਾਖੜ ਦੀ ਵਾਪਸੀ 'ਤੇ ਮਜੀਠੀਆ ਨੇ ਕੱਸਿਆ ਤੰਜ - ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ
🎬 Watch Now: Feature Video

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫ਼ਾ ਨਾ ਮਨਜ਼ੂਰ ਹੋਣ ਤੋਂ ਬਾਅਦ ਦੁਬਾਰਾ ਆਪਣੀ ਪ੍ਰਧਾਨਗੀ ਦੀ ਕੁਰਸੀ ਸੰਭਾਲ ਲਈ ਹੈ। ਉਨ੍ਹਾਂ ਦੀ ਵਾਪਸੀ 'ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਚੁਟਕੀ ਲੈਂਦਿਆਂ ਕਿਹਾ ਕਿ ਸੁਨੀਲ ਜਾਖੜ ਤਾਂ ਬਨਵਾਸ ਤੋਂ ਮੁੜ ਆਏ ਹਨ, ਬਿਹਤਰ ਹੁੰਦਾ ਕਿ ਰਾਹੁਲ ਗਾਂਧੀ ਨੂੰ ਵੀ ਨਾਲ ਲੈ ਆਉਂਦੇ। ਮਜੀਠੀਆ ਨੇ ਕਿਹਾ ਕਿ ਮੰਗਲਵਾਰ ਨੂੰ ਸੁਨੀਲ ਜਾਖੜ ਨੇ ਪ੍ਰੈਸ ਕਾਨਫ਼ਰੰਸ ਕਰਕੇ ਮੰਨਿਆ ਕਿ ਸਰਕਾਰ ਚੁਣੇ ਹੋਏ ਵਿਧਾਇਕ ਨਹੀਂ, ਬਾਬੂਸ਼ਾਹੀ ਚਲਾ ਰਹੀ ਹੈ। SC ਸਕਾਲਰਸ਼ਿਪ ਤੇ ਮੁਲਾਜ਼ਮਾਂ ਦਾ DA ਨਹੀਂ ਮਿਲ ਰਿਹਾ ਪਰ ਸਰਕਾਰ ਸਲਾਹਕਾਰਾਂ 'ਤੇ ਪੈਸਾ ਉਡਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰ 'ਸੁਪਰ ਸੀਐਮ' ਬਣਾਏ ਗਏ ਹਨ।