ਪੱਤਰਕਾਰਾ ਨੇ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਦਾ ਪੁਤਲਾ ਸਾੜਿਆ - Media club
🎬 Watch Now: Feature Video
ਲੁਧਿਆਣਾ: ਖੰਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵੱਲੋਂ ਮਹਿਲਾ ਪੱਤਰਕਾਰ ਨਾਲ ਬਦਸਲੁਕੀ ਕਰਨ ਨੂੰ ਲੈ ਕੇ ਸਮਰਾਲਾ ਅਤੇ ਮਾਛੀਵਾੜਾ ਦੇ ਪੱਤਰਕਾਰਾ ਵੱਲੋਂ ਸੰਸਦ ਮੈਂਬਰ ਡਿੰਪਾ ਦਾ ਪੁਤਲਾ ਫੁੱਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਮਾਛੀਵਾੜਾ ਅਤੇ ਸਮਰਾਲਾ ਦੇ ਪ੍ਰੈਸ ਕੱਲਬ ਦੇ ਮੈਂਬਰ ਮੌਜੂਦ ਸਨ। ਉਨ੍ਹਾਂ ਨੇ ਡਿੰਪੇ ਵੱਲੋਂ ਮਹਿਲਾ ਪੱਤਰਕਾਰ ਨਾਲ ਕੀਤੀ ਗਈ ਬਦਸਲੁਕੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੀ ਪ੍ਰਧਾਨ ਮਹਿਲਾ ਹੋਵੇ, ਤੇ ਉਸ ਪਾਰਟੀ ਦੇ ਸੰਸਦ ਮੈਂਬਰ ਇਹੋ ਜਿਹੇ ਕੰਮ ਕਰਨ, ਇੱਕ ਨੈਸ਼ਨਲ ਪਾਰਟੀ ਦੇ ਲਈ ਬਹੁਤ ਮਾੜੀ ਗੱਲ ਹੈ। ਕਾਂਗਰਸ ਪਾਰਟੀ ਨੂੰ ਜਸਬੀਰ ਸਿੰਘ ਡਿੰਪੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ।