ਸੰਗਰੂਰ ਦੇ ਕ੍ਰਿਸ਼ਨਾਨਸ਼ੂ ਜਿੰਦਲ ਨੇ 12ਵੀਂ 'ਚ 99 ਫੀਸਦੀ ਅੰਕ ਲੈ ਕੇ ਸ਼ਹਿਰ ਦਾ ਨਾਮ ਕੀਤਾ ਰੌਸ਼ਨ - 12 results
🎬 Watch Now: Feature Video

ਸੰਗਰੂਰ: 12ਵੀਂ ਜਮਾਤ ਦੇ ਆਏ ਨਤੀਜਿਆਂ ਵਿੱਚ ਸੰਗਰੂਰ ਦੇ ਹੋਣਹਾਰ ਵਿਦਿਆਰਥੀ ਕ੍ਰਿਸ਼ਨਾਨਸ਼ੂ ਜਿੰਦਲ ਨੇ 99 ਫੀਸਦੀ ਅੰਕ ਲੈ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਕ੍ਰਿਸ਼ਨਾਸ਼ੂ ਦੱਸਿਆ ਕਿ ਉਸ ਦੀ ਇਸ ਕਾਮਯਾਬੀ ਪਿੱਛੇ ਉਸ ਦੇ ਮਾਪਿਆਂ, ਅਧਿਆਪਕਾਂ ਅਤੇ ਦੋਸਤਾਂ ਦਾ ਬਹੁਤ ਯੋਗਦਾਨ ਰਿਹਾ ਹੈ। ਉਸ ਨੇ ਕਿਹਾ ਉਸ ਨੇ ਜਿੱਥੇ ਪੜ੍ਹਾਈ ਵਿੱਚ ਸਖ਼ਤ ਮਿਹਨਤ ਕੀਤੀ, ਉੱਥੇ ਹੀ ਖੇਡਾ ਅਤੇ ਹੋਰ ਗਤੀਵਿਧੀਆਂ 'ਚ ਵੀ ਹਿੱਸਾ ਲਿਆ ਹੈ। ਕ੍ਰਿਸ਼ਨਾਨਸ਼ੂ ਕਿਹਾ ਕਿ ਉਹ ਚੰਗੇ ਅਦਾਰੇ ਵਿੱਚ ਕਰਮਰਸ ਜਾਂ ਅਰਥ ਸ਼ਾਸਤਰ ਦੀ ਪੜ੍ਹਾਈ ਕਰਨਾ ਚਹੁੰਦਾ ਹੈ ਅਤੇ ਭਾਰਤੀ ਪ੍ਰਬੰਧਕੀ ਸੇਵਾਵਾਂ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਨਾ ਚਹੁੰਦਾ ਹੈ