ਕਾਂਤਾ ਚੌਹਾਨ ਬਣੀ ਪਹਿਲੀ ਮਹਿਲਾ ਬਾਇਕ ਡ੍ਰਾਈਵਰ - ਪਹਿਲੀ ਮਹਿਲਾ ਬਾਇਕ ਡ੍ਰਾਈਵਰ
🎬 Watch Now: Feature Video
ਅੱਜ ਦੇ ਦੌਰ ਚ ਔਰਤਾਂ ਹਰ ਖੇਤਰ ਵਿੱਚ ਅੱਗੇ ਹਨ। ਇਸ ਦੀ ਮਿਸਾਲ ਜਲੰਧਰ ਦੀ ਕਾਂਤਾ ਚੌਹਾਨ ਨੇ ਪੇਸ਼ ਕੀਤੀ ਹੈ । ਦੱਸਣਯੋਗ ਹੈ ਕਿ ਕਾਂਤਾ ਚੌਹਾਨ ਸ਼ਹਿਰ ਦੀ ਪਹਿਲੀ ਮਹਿਲਾ ਬਾਇਕ ਡ੍ਰਾਈਵਰ ਬਣੀ ਹੈ। ਕਾਂਤਾ ਦੇ 2 ਬੱਚੇ ਹਨ ਅਤੇ ਉਨ੍ਹਾਂ ਦੇ ਪਤੀ ਆਟੋ ਡਰਾਈਵਰ ਹਨ। ਕਾਂਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਉਹ ਆਪਣੀ ਇੱਛਾ ਮੁਤਾਬਕ ਕੰਮ ਕਰ ਸਕਦੀ ਹੈ, ਜਿਸ ਤੋਂ ਬਾਅਦ ਉਹ ਇੱਕ ਨਿੱਜੀ ਟੈਕਸੀ ਸਰਵਿਸ ਕੰਪਨੀ ਨਾਲ ਜੁੜ ਗਈ। ਆਪਣੇ ਕੰਮ ਦੇ ਪਹਿਲੇ ਦਿਨ ਕਾਂਤਾ ਨੇ 30 ਲੋਕਾਂ ਨੂੰ ਮੰਜ਼ਿਲ ਤੱਕ ਪਹੁੰਚਾਇਆ, ਜਿਨ੍ਹਾਂ ਚ 3-4 ਔਰਤਾਂ ਅਤੇ ਬਾਕੀ ਬੱਚੇ ਅਤੇ ਪੁਰਸ਼ ਸਨ।