ਚੋਰਾਂ ਨੂੰ ਵਕੀਲ ਦਾ ਮੋਟਰਸਾਈਕਲ ਚੋਰੀ ਕਰਨਾ ਪਿਆ ਮਹਿੰਗਾ, 11 ਮੋਰਸਾਈਕਲਾਂ ਸਮੇਤ 2 ਕਾਬੂ - Gurdaspur police arrested thieves
🎬 Watch Now: Feature Video
ਗੁਰਦਾਸਪੁਰ: ਪੁਲਿਸ ਨੇ ਇੱਕ ਵੱਡੇ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਮੁਖੀ ਜਬਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਕੀਲ ਅਰਜਨ ਸਿੰਘ ਨੇ ਆਪਣਾ ਮੋਟਰਸਾਈਲ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 2 ਚੋਰਾਂ ਨੂੰ 11 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਵਧੇਰੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।