ਗੁਰਦਾਸਪੁਰ ਐਗਰੀਕਲਚਰ ਇੰਸਟੀਚਿਊਟ ਵਿੱਚ ਦਾਖਲਾ ਪ੍ਰਕਿਰਿਆ 'ਤੇ ਰੋਕ: ਹਾਈਕੋਰਟ - ਪੰਜਾਬ ਅਤੇ ਹਰਿਆਣਾ ਹਾਈ ਕੋਰਟ
🎬 Watch Now: Feature Video
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਗੁਰਦਾਸਪੁਰ ਸੈਂਟਰ ਦੇ ਵਿੱਚ ਬੀਐਸਸੀ 6 ਸਾਲਾ ਕੋਰਸ ਦੀ ਦਾਖਲਾ ਪ੍ਰਕਿਰਿਆ 'ਤੇ ਰੋਕ ਲੱਗਾ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਜਸਮੀਤ ਕੌਰ ਤੇ 11 ਹੋਰ ਵਿਦਿਆਰਥੀਆਂ ਵੱਲੋਂ ਦਾਖ਼ਲ ਪਟੀਸ਼ਨ 'ਤੇ ਆਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ 26 ਸਤੰਬਰ ਨੂੰ ਇੰਸਟੀਚਿਊਟ ਵੱਲੋਂ ਜਾਰੀ ਪ੍ਰੋਵੀਜਨਲ ਲਿਸਟ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ਕਰਤਾਵਾਂ ਦਾ ਕਹਿਣਾ ਹੈ ਕਿ ਲਿਸਟ ਨਿਯਮਾਂ ਦੇ ਤਹਿਤ ਨਹੀਂ ਬਣੀ, ਜਿਸ ਵਿੱਚ ਏ-ਏ ਟੀ ਟੈਸਟ ਵਿੱਚ ਮੈਰਿਟ ਹੋਣ ਤੋਂ ਬਾਵਜੂਦ ਵਿਦਿਆਰਥੀਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਘੱਟ ਮੈਰਿਟ ਵਾਲਿਆਂ ਦੇ ਨਾਂਅ ਪ੍ਰੋਵੀਜ਼ਨਲ ਲਿਸਟ ਦੇ ਵਿੱਚ ਸ਼ਾਮਲ ਕੀਤੇ ਗਏ ਹਨ। ਕੋਰਟ ਨੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਨੂੰ ਆਦੇਸ਼ ਦਿੱਤਾ ਹੈ ਕਿ ਦਾਖ਼ਲੇ ਦੀ ਲਿਸਟ ਇੱਕ ਵਾਰ ਫਿਰ ਤੋਂ ਜਾਰੀ ਕੀਤੀ ਜਾਵੇ ਅਤੇ ਮੈਰਿਟ ਦੇ ਆਧਾਰ ਤੇ ਪਟੀਸ਼ਨ ਕਰਤਾ ਵਿਦਿਆਰਥੀਆਂ ਦਾ ਨਾਂਅ ਵੀ ਉਸ ਵਿੱਚ ਸ਼ਾਮਲ ਕੀਤਾ ਜਾਵੇ। ਇਸ ਦੇ ਨਾਲ ਹੀ ਕੋਰਟ ਵੱਲੋਂ ਯੂਨੀਵਰਸਿਟੀ ਤੇ ਗੁਰਦਾਸਪੁਰ ਇੰਸਟੀਚਿਊਟ ਨੂੰ ਵੀ ਨੋਟਿਸ ਜਾਰੀ ਕਰ 28 ਅਕਤੂਬਰ ਨੂੰ ਜਵਾਬ ਦਾਖ਼ਲ ਕਰਨ ਦੇ ਲਈ ਕਿਹਾ ਗਿਆ ਹੈ।