ਗੁਰਤਾ ਗੱਦੀ ਦਿਵਸ ਮੌਕੇ ਸੰਗਤਾਂ 'ਚ ਭਾਰੀ ਉਤਸ਼ਾਹ - sangat
🎬 Watch Now: Feature Video
ਅੰਮ੍ਰਿਤਸਰ: ਸ੍ਰੀ ਗੁਰੂ ਅੰਗਦ ਦੇਵ ਜੀ (Guru Angad Dev Ji) ਦੇ ਗੁਰਤਾ ਗੱਦੀ ਦਿਵਸ ਮੌਕੇ ਅਜ ਸੰਗਤਾ ਭਾਰੀ ਗਿਣਤੀ ਵਿਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਨਤਮਸਤਕ ਹੋਈਆਂ। ਅੱਜ ਦੇ ਦਿਨ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੌਏ ਸਨ। ਜਿਸਦੇ ਤਹਿਤ ਅੱਜ ਦਾ ਪਾਵਨ ਦਿਹਾੜਾ ਸੰਗਤਾਂ ਵੱਲੌਂ ਬਹੁਤ ਹੀ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਦਿਹਾੜੇ ਮੌਕੇ ਸੰਗਤਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਉਥੇ ਹੀ ਰਸ ਭਰੀ ਬਾਣੀ ਦਾ ਆਨੰਦ ਮਾਣਿਆ। ਸਿੱਖ ਸੰਗਤ ਵੱਲੋਂ ਸਰਧਾ ਭਾਵਨਾ ਨਾਲ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਗਈਆਂ।