ਨਕਲੀ ਕਰੰਸੀ ਬਣਾ ਕੇ ਲੋਕਾਂ ਤੋਂ ਠੱਗਦੇ ਸਨ ਲੱਖਾਂ ਰੁਪਏ, ਗਿਰੋਹ ਦੇ 2 ਮੁਲਜ਼ਮ ਕਾਬੂ

🎬 Watch Now: Feature Video

thumbnail

By

Published : Mar 30, 2019, 1:13 PM IST

ਸੰਗਰੂਰ: ਇੱਥੋਂ ਦੇ ਦਿੜ੍ਹਬਾ ਵਿੱਚ ਪੀੜਤ ਭੂਸ਼ਣ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਲੱਖਾਂ ਰੁਪਏ ਲੈ ਕੇ ਦੁੱਗਣਾ ਕਰਕੇ ਵਾਪਸ ਕਰਨ ਦੀ ਗੱਲ ਕਹਿ ਕੇ 4-5 ਮੁਲਜ਼ਮਾਂ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਮੁਲਜ਼ਮ ਖ਼ੁਦ ਨਕਲੀ ਕਰੰਸੀ ਤਿਆਰ ਕਰਦੇ ਸਨ। ਜਦੋਂ ਭੂਸ਼ਣ ਨੂੰ ਉਸ ਦੇ ਦੁੱਗਣੇ ਪੈਸੇ ਨਾ ਮਿਲੇ ਤਾਂ ਉਸ ਨੇ ਥਾਣੇ 'ਚ ਮਾਮਲਾ ਦਰਜ ਕਰਵਾਇਆ। ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਨੇ ਗਿਰੋਹ ਦੇ 2 ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਜਦਕਿ ਬਾਕੀ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਮੁਲਜ਼ਮਾਂ ਨੇ ਆਪਣਾ ਜ਼ੁਰਮ ਕਬੂਲਿਆ ਤੇ ਇਹ ਕੁਰੂਕਸ਼ੇਤਰ ਦੇ ਰਹਿਣ ਵਾਲੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.