ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਵਰਦੇ ਮੀਂਹ ’ਚ ਦਿੱਤਾ ਧਰਨਾ - ਮੀਂਹ ’ਚ ਦਿੱਤਾ ਧਰਨਾ
🎬 Watch Now: Feature Video

ਲੁਧਿਆਣਾ: ਰਾਏਕੋਟ ਦੇ ਕਸਬਾ ਸੁਧਾਰ ਦੀ ਅਨਾਜ ਮੰਡੀ ਵਿੱਚ ਪਿਛਲੇ 4 ਦਿਨਾਂ ਤੋਂ ਬਾਰਦਾਨਾ ਨਾ ਹੋਣ ਕਾਰਨ ਭੜਕੇ ਕਿਸਾਨਾਂ ਨੇ 12 ਵਜੇ ਦੇ ਕਰੀਬ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਕਿਸਾਨਾਂ ਦੇ ਇਸ ਧਰਨੇ ਦੌਰਾਨ ਮੰਡੀ 'ਚ ਕੰਮ ਕਰਨ ਵਾਲੀ ਵਿਹਲੀ ਬੈਠੀ ਲੇਬਰ ਅਤੇ ਦੁਖੀ ਆੜਤੀਆਂ ਨੇ ਵੀ ਪੂਰਨ ਸਾਥ ਦਿੱਤਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਣਕ ਦੀ ਖਰੀਦ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਜਿਸ ਤੋਂ ਮਗਰੋਂ ਐੱਫਸੀਆਈ ਨੇ ਭਰੋਸਾ ਦਿੱਤਾ ਤਾਂ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ।