ਇਨਫ਼ਰਾਸਟਰੱਕਚਰ ਸੈਕਟਰ ਵਿੱਚ ਰੱਖਿਆ ਬਜਟ ਨਾਲ ਹੋਵੇਗਾ ਫ਼ਾਇਦਾ
🎬 Watch Now: Feature Video
ਚੰਡੀਗੜ੍ਹ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਆਮ ਬਜਟ ਪੇਸ਼ ਕੀਤਾ ਗਿਆ, ਜਿਸ ਨੂੰ ਲੈ ਕੇ ਵੱਖ-ਵੱਖ ਖਿੱਤਿਆਂ ਦੇ ਮਾਹਰਾਂ ਤੋਂ ਬਜਟ ਬਾਰੇ ਪੁੱਛਿਆ ਗਿਆ। ਇਸ ਦੌਰਾਨ ਇਨਫ਼ਰਾਸਟਰੱਕਚਰ ਖਿੱਤੇ ਵਿੱਚ ਬਜਟ ਰਾਹੀਂ ਦੇਸ਼ ਨੂੰ ਕਿੰਨਾ ਫਾਇਦਾ ਹੋਵੇਗਾ। ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਤਰੀਕੇ ਨਾਲ ਦੇਸ਼ ਦੀ ਆਬਾਦੀ ਵਧ ਰਹੀ ਹੈ ਤਾਂ ਸਰਕਾਰ ਨੂੰ ਉਸ ਮੁਤਾਬਿਕ ਹਾਊਸਿੰਗ ਅਤੇ ਰੋਡ ਇਨਫ਼ਰਾਸਟਰੱਕਚਰ ਸੈਕਟਰ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ। ਸਰਕਾਰ ਰੋਡ ਇਨਫ਼ਰਾਸਟਰੱਕਚਰ ਦਰੁਸਤ ਕਰ ਰਹੀ ਹੈ ਤੇ ਸਰਕਾਰ ਨੂੰ ਹਮੇਸ਼ਾ ਅਤੇ ਹਰ ਬਜਟ ਵਿੱਚ ਸਿਹਤ ਸਿੱਖਿਆ ਰੋਡ ਇਨਫ਼ਰਾਸਟਰੱਕਚਰ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਤੇ ਜਿਸ ਤਰੀਕੇ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਵਿੱਚ ਵੱਖ-ਵੱਖ ਤਰੀਕੇ ਦੀਆਂ ਖਬਰਾਂ ਆ ਰਹੀਆਂ ਸਨ ਉਸ ਤੋਂ ਨਿਜਾਤ ਦਿੰਦਿਆਂ ਕੇਂਦਰ ਵੱਲੋਂ ਸਹੀ ਬਜਟ ਪੇਸ਼ ਕੀਤਾ ਗਿਆ।